ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Singh Mann) ਦੇ ਓ.ਐਸ.ਡੀ. ਰਾਜਬੀਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਰਾਜਬੀਰ ਨੇ ਕਿਹਾ ਹੈ ਕਿ ਮਜੀਠੀਆ ਦੇ ਬਿਆਨ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਇਸ ਮਾਮਲੇ ਵਿੱਚ ਮਜੀਠੀਆ ਨੂੰ 48 ਘੰਟਿਆਂ ਵਿੱਚ ਲਿਖਤੀ ਰੂਪ ਵਿੱਚ ਮੁਆਫੀ ਮੰਗਣੀ ਪਵੇਗੀ। ਰਾਜਬੀਰ ਸਿੰਘ ਨੇ ਕਿਹਾ ਹੈ ਕਿ ਜੇਕਰ ਮਜੀਠੀਆ ਨੇ 48 ਘੰਟਿਆਂ ਅੰਦਰ ਮੁਆਫੀ ਨਾ ਮੰਗੀ ਤਾਂ ਉਹ ਅਦਾਲਤ ਤੱਕ ਪਹੁੰਚ ਕਰਨਗੇ।
ਦਰਅਸਲ, ਬਿਕਰਮ ਸਿੰਘ ਮਜੀਠੀਆ ਨੇ ਹਾਲ ਹੀ ਵਿਚ ਰਾਜਬੀਰ ਸਿੰਘ ‘ਤੇ ਕਈ ਦੋਸ਼ ਲਗਾਏ ਸਨ। ਮਜੀਠੀਆ ਨੇ ਰਾਜਬੀਰ ਸਿੰਘ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਲਾਏ ਸਨ। ਹੁਣ ਰਾਜਬੀਰ ਸਿੰਘ ਦੀ ਤਰਫੋਂ ਕਿਹਾ ਗਿਆ ਹੈ ਕਿ ਮਜੀਠੀਆ ਦੇ ਬਿਆਨ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਇਸ ਲਈ ਮਜੀਠੀਆ ਨੂੰ 48 ਘੰਟਿਆਂ ਅੰਦਰ ਮੁਆਫੀ ਮੰਗਣੀ ਪਵੇਗੀ, ਨਹੀਂ ਤਾਂ ਉਹ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰਨਗੇ।