ਜੁਲਾਨਾ : ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਵਿੱਚ ਜੁਲਾਨਾ ਹਲਕਾ ਇੱਕ ਮੁੱਖ ਚੋਣ ਮੈਦਾਨ ਵਜੋਂ ਉਭਰਿਆ ਹੈ। ਇਸ ਸੀਟ ‘ਤੇ ਕਾਂਗਰਸ ਨੇ ਉਮੀਦਵਾਰ ਵਜੋਂ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ (Olympian Wrestler Vinesh Phogat) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਿਨ੍ਹਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਯੋਗੇਸ਼ ਬੈਰਾਗੀ ਨਾਲ ਸੀ। ਇੱਥੇ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਹੀ ਕਾਫੀ ਜ਼ੋਰ ਲਾਇਆ ਸੀ।
ਜੁਲਾਨਾ ਵਿੱਚ ਵਿਨੇਸ਼ ਫੋਗਾਟ ਨੂੰ ਟੱਕਰ ਦੇਣ ਲਈ ਭਾਜਪਾ ਨੇ ਕੈਪਟਨ ਯੋਗੇਸ਼ ਬੈਰਾਗੀ ਨੂੰ ਮੈਦਾਨ ਵਿੱਚ ਉਤਾਰਿਆ ਸੀ। ਕੈਪਟਨ ਬੈਰਾਗੀ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ ਉਹ ਸਾਬਕਾ ਪਾਇਲਟ ਹਨ। ਜੀਂਦ ਜ਼ਿਲ੍ਹੇ ਦੇ ਸਫੀਦੋਂ ਸ਼ਹਿਰ ਦਾ ਰਹਿਣ ਵਾਲਾ ਕੈਪਟਨ ਯੋਗੇਸ਼ ਬੈਰਾਗੀ (35) ਪਹਿਲਾਂ ਏਅਰ ਇੰਡੀਆ ਵਿੱਚ ਪਾਇਲਟ ਰਹਿ ਚੁੱਕਾ ਹੈ। ਬੈਰਾਗੀ ਨੇ ਚੇਨਈ ਹੜ੍ਹ ਆਫ਼ਤ ਅਤੇ ਕੋਰੋਨਾ ਦੌਰ ਦੌਰਾਨ ਵੰਦੇ ਭਾਰਤ ਮਿਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।