HomeSportਬੰਗਲਾਦੇਸ਼ ਦੇ ਮਹਿਮੂਦੁੱਲ੍ਹਾ ਨੇ T-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈਣ ਦਾ ਕੀਤਾ...

ਬੰਗਲਾਦੇਸ਼ ਦੇ ਮਹਿਮੂਦੁੱਲ੍ਹਾ ਨੇ T-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਸਪੋਰਟਸ ਡੈਸਕ : ਬੰਗਲਾਦੇਸ਼ ਦੇ ਦਿੱਗਜ ਆਲਰਾਊਂਡਰ ਮਹਿਮੂਦੁੱਲ੍ਹਾ (Bangladesh all-rounder Mahmudullah) ਨੇ ਮੰਗਲਵਾਰ ਨੂੰ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਅਤੇ ਭਾਰਤ ਖ਼ਿਲਾਫ਼ ਚੱਲ ਰਹੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਫਾਰਮੈਟ ‘ਚ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ।

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਸ਼ਨੀਵਾਰ ਨੂੰ ਹੈਦਰਾਬਾਦ ‘ਚ ਖੇਡਿਆ ਜਾਵੇਗਾ। ਮਹਿਮੂਦੁੱਲਾ ਨੇ ਇੱਥੇ ਭਾਰਤ ਖ਼ਿਲਾਫ਼ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਦੀ ਪੂਰਵ ਸੰਧਿਆ ‘ਤੇ ਕਿਹਾ, ‘ਹਾਂ, ਮੈਂ ਇਸ ਸੀਰੀਜ਼ ਦੇ ਆਖਰੀ ਮੈਚ ਤੋਂ ਬਾਅਦ ਟੀ-20 ਤੋਂ ਸੰਨਿਆਸ ਲੈ ਰਿਹਾ ਹਾਂ। ਇਹ ਤਾਂ ਪਹਿਲਾਂ ਹੀ ਤੈਅ ਸੀ। ਉਨ੍ਹਾਂ ਨੇ ਕਿਹਾ, ‘ਇਸ ਫਾਰਮੈਟ ਤੋਂ ਅੱਗੇ ਵਧਣ ਅਤੇ ਵਨਡੇ ‘ਤੇ ਧਿਆਨ ਦੇਣ ਦਾ ਇਹ ਸਹੀ ਸਮਾਂ ਹੈ।’

ਇਸ 38 ਸਾਲਾ ਖਿਡਾਰੀ ਨੇ 2007 ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਬੰਗਲਾਦੇਸ਼ ਲਈ 50 ਟੈਸਟ, 232 ਵਨਡੇ ਅਤੇ 139 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਬੰਗਲਾਦੇਸ਼ ਦੇ ਇਸ ਸਾਬਕਾ ਟੀ-20 ਕਪਤਾਨ ਨੇ 2021 ‘ਚ ਆਪਣੇ ਟੈਸਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments