HomeSportCM ਯੋਗੀ ਲਖਨਊ ਦੇ ਏਕਾਨਾ ਸਟੇਡੀਅਮ 'ਚ ਕੀਤੀ ਬੱਲੇਬਾਜ਼ੀ

CM ਯੋਗੀ ਲਖਨਊ ਦੇ ਏਕਾਨਾ ਸਟੇਡੀਅਮ ‘ਚ ਕੀਤੀ ਬੱਲੇਬਾਜ਼ੀ

ਸਪੋਰਟਸ ਡੈਸਕ : ਐਤਵਾਰ 7 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Uttar Pradesh Chief Minister Yogi Adityanath) ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਜਦੋਂ ਉਹ ਲਖਨਊ ਦੇ ਏਕਾਨਾ ਸਟੇਡੀਅਮ ਪਹੁੰਚੇ। ਜਿੱਥੇ 36ਵੇਂ ਆਲ ਇੰਡੀਆ ਐਡਵੋਕੇਟ ਕ੍ਰਿਕੇਟ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਵਿੱਚ ਸੀ.ਐਮ ਯੋਗੀ ਆਦਿਤਿਆਨਾਥ ਪਹੁੰਚੇ। ਉੱਥੇ ਉਨ੍ਹਾਂ ਬੱਲਾ ਚੁੱਕਿਆ ਅਤੇ ਪਿੱਚ ‘ਤੇ ਬੱਲੇਬਾਜ਼ੀ ਕਰਨ ਚਲੇ ਗਏ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਲਖਨਊ ਦੇ ਏਕਾਨਾ ਸਟੇਡੀਅਮ ‘ਚ ਆਯੋਜਿਤ ਇਸ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ‘ਚ ਸੀ.ਐੱਮ ਯੋਗੀ ਨੇ ਕੁਝ ਗੇਂਦਾਂ ਦਾ ਸਾਹਮਣਾ ਕੀਤਾ। ਉਸ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਗਵੇਂ ਕੱਪੜੇ ਅਤੇ ਸੈਂਡਲ ਪਾ ਕੇ ਕ੍ਰਿਕਟ ਖੇਡਿਆ। ਪਿੱਚ ‘ਤੇ ਜਾਂਦੇ ਸਮੇਂ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਸੀ ਅਤੇ ਸ਼ਾਨਦਾਰ ਸ਼ਾਟ ਖੇਡੇ, ਜਿਸ ਤੋਂ ਬਾਅਦ ਵਿਕਟਕੀਪਰ ਨੇ ਉਨ੍ਹਾਂ ਦੀ ਤਾਰੀਫ ਕੀਤੀ।

ਸੀ.ਐਮ ਯੋਗੀ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਕੀਤੀ ਪੋਸਟ
ਇਸ ਮੌਕੇ ਮੁੱਖ ਮੰਤਰੀ ਯੋਗੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੀ ਪੋਸਟ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਲਿਖਿਆ, ‘ਅੱਜ ਲਖਨਊ ‘ਚ ਆਯੋਜਿਤ 36ਵੇਂ ਆਲ ਇੰਡੀਆ ਐਡਵੋਕੇਟ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਏ। ਪਿਛਲੇ 10 ਸਾਲਾਂ ਵਿੱਚ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਖੇਡ ਗਤੀਵਿਧੀਆਂ ਦਾ ਵੱਡਾ ਵਿਸਤਾਰ ਹੋਇਆ ਹੈ।

ਉਨ੍ਹਾਂ ਅੱਗੇ ਲਿਖਿਆ, ‘ਫਿੱਟ ਇੰਡੀਆ ਮੂਵਮੈਂਟ’ ਅਤੇ ‘ਐੱਮ.ਪੀ ਸਪੋਰਟਸ ਕੰਪੀਟੀਸ਼ਨ’ ਇਸ ਬਦਲਾਅ ਦਾ ਸਬੂਤ ਹਨ। ਮੈਂ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments