Homeਦੇਸ਼ਬਾਲੀਵੁੱਡ ਗਾਇਕ ਅਦਨਾਨ ਸਾਮੀ 'ਤੇ ਡਿੱਗਿਆ ਦੁੱਖਾਂ ਦਾ ਪਹਾੜ , ਮਾਂ ਦਾ...

ਬਾਲੀਵੁੱਡ ਗਾਇਕ ਅਦਨਾਨ ਸਾਮੀ ‘ਤੇ ਡਿੱਗਿਆ ਦੁੱਖਾਂ ਦਾ ਪਹਾੜ , ਮਾਂ ਦਾ ਹੋਇਆ ਦੇਹਾਂਤ

ਨਵੀਂ ਦਿੱਲੀ: ਬਾਲੀਵੁੱਡ ਗਾਇਕ ਅਦਨਾਨ ਸਾਮੀ (Bollywood Singer Adnan Sami) ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਗਾਇਕ ਦੀ ਮਾਂ ਬੇਗਮ ਨੌਰੀਨ ਸਾਮੀ ਖਾਨ (Begum Naureen Sami Khan) ਦਾ ਅੱਜ ਯਾਨੀ 7 ਅਕਤੂਬਰ ਨੂੰ ਦੇਹਾਂਤ ਹੋ ਗਿਆ। ਅਦਨਾਨ ਸਾਮੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦਾ ਦੇਹਾਂਤ ਕਿਉਂ ਹੋਇਆ , ਉਨ੍ਹਾਂ ਨੂੰ ਕੋਈ ਬਿਮਾਰੀ ਸੀ ਜਾਂ ਫਿਰ ਉਮਰ ਸੰਬੰਧੀ ਸਮੱਸਿਆ ਸੀ? ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਗਾਇਕ ਅਦਨਾਨ ਸਾਮੀ ਨੇ ਇੰਸਟਾਗ੍ਰਾਮ ‘ਤੇ ਆਪਣੀ ਮਾਂ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਆਪਣਾ ਦਰਦ ਦੁਨੀਆ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿ ਖਿਆ- ‘ਮੈਂ ਬਹੁਤ ਉਦਾਸੀ ਅਤੇ ਅਥਾਹ ਦੁੱਖ ਦੇ ਨਾਲ ਆਪਣੀ ਪਿਆਰੀ ਮਾਂ ਬੇਗਮ ਨੌਰੀਨ ਸਾਮੀ ਖਾਨ ਦੇ ਦੇਹਾਂਤ ਦੀ ਘੋਸ਼ਣਾ ਕਰਦਾ ਹਾਂ… ਅਸੀਂ ਡੂੰਘੇ ਦੁੱਖ ਵਿੱਚ ਡੁੱਬੇ ਹੋਏ ਹਾਂ। ਉਹ ਇੱਕ ਬਿਹਤਰੀਨ ਔਰਤ ਸਨ ਜਿਨ੍ਹਾਂ ਨੇ ਜਿਸਨੂੰ ਵੀ ਛੂਹਿਆ ਉਸ ਲਈ ਸਿਰਫ ਪਿਆਰ ਅਤੇ ਖੁਸ਼ੀ ਫੈਲਾਉਂਦੇ ਸਨ। ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ। ਉਨ੍ਹਾਂ ਦੀ ਵਿਛੜੀ ਰੂਹ ਲਈ ਅਰਦਾਸ ਕਰੋ ਜੀ। ਅਸੀਂ ਅੱਲ੍ਹਾ ਦੇ ਹਾਂ ਅਤੇ ਅਸੀਂ ਉਸੇ ਵੱਲ ਵਾਪਸ ਜਾਵਾਂਗੇ। ਅੱਲ੍ਹਾ ਸਾਡੀ ਪਿਆਰੀ ਮਾਂ ਨੂੰ ਜੰਨਤ-ਉਲ-ਫਿਰਦੌਸ ਪ੍ਰਦਾਨ ਕਰੇ…ਆਮੀਨ…. ਪ੍ਰਸ਼ੰਸਕ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਗਾਇਕ ਦਾ ਹੌਸਲਾ ਵਧਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments