Home ਕੈਨੇਡਾ ਕੈਨੇਡਾ ‘ਚ ਰਹਿੰਦੇ ਪੰਜਾਬੀ ਰੇਡੀਓ ਦੇ ਸੰਪਾਦਕ ਨੂੰ ਮਿਲੀ ਧਮਕੀ

ਕੈਨੇਡਾ ‘ਚ ਰਹਿੰਦੇ ਪੰਜਾਬੀ ਰੇਡੀਓ ਦੇ ਸੰਪਾਦਕ ਨੂੰ ਮਿਲੀ ਧਮਕੀ

0

ਪੰਜਾਬ : ਖਾਲਿਸਤਾਨੀ ਸਮਰਥਕਾਂ ਵੱਲੋਂ ਕੈਲਗਰੀ ਦੇ ਨਿਊਜ਼ ਐਡੀਟਰ ਰਿਸ਼ੀ ਨਾਗਰ ‘ਤੇ ਹਮਲੇ ਤੋਂ ਬਾਅਦ ਹੁਣ ਟੋਰਾਂਟੋ ਦੇ ਰੇਡੀਓ ਹੋਸਟ ਅਤੇ ਪ੍ਰਤੀਨਿਧੀ ਜੋਗਿੰਦਰ ਸਿੰਘ ਬਾਸੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਓਨਟਾਰੀਓ ਪੁਲਿਸ ਤੋਂ ਇਲਾਵਾ ਜੋਗਿੰਦਰ ਸਿੰਘ ਬਸੀ ਨੇ ਇਸ ਧਮਕੀ ਸਬੰਧੀ ਭਾਰਤ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ। ਪੁਲਿਸ ਨੇ ਜੋਗਿੰਦਰ ਬਾਸੀ ਨੂੰ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ।  ਦਰਅਸਲ, ਉਨ੍ਹਾਂ ‘ਤੇ ਪਹਿਲਾਂ ਵੀ ਕੈਨੇਡਾ ‘ਚ ਹਮਲਾ ਹੋ ਚੁੱਕਾ ਹੈ ਅਤੇ ਸਤੰਬਰ 2021 ‘ਚ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਬਸੀ ਸਾਲ ਵਿਚ ਕੁਝ ਮਹੀਨੇ ਭਾਰਤ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਪੰਜਾਬ ਵਿਚ ਰਹਿੰਦਾ ਹੈ।

ਕੁਝ ਦਿਨ ਪਹਿਲਾਂ ਆਪਣੇ ਰੇਡੀਓ ਸ਼ੋਅ ਦੌਰਾਨ ਜੋਗਿੰਦਰ ਬਸੀ ਨੇ ਭਾਰਤੀ ਝੰਡੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਸੀ ਕਿ ਭਾਰਤ ਤੋਂ ਆ ਕੇ ਕੈਨੇਡਾ ਵਸਣ ਵਾਲਿਆਂ ਦੀ ਮਾਤ ਭੂਮੀ ਭਾਰਤ ਹੈ ਅਤੇ ਤਿਰੰਗੇ ਦਾ ਅਪਮਾਨ ਕਰਨਾ ਆਪਣੀ ਮਾਤ ਭੂਮੀ ਦਾ ਅਪਮਾਨ ਕਰਨ ਦੇ ਬਰਾਬਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਰੇਡੀਓ ‘ਤੇ ਖਾਲਿਸਤਾਨੀ ਸਮਰਥਕ ਗੁਰਸੇਵਕ ਸਿੰਘ ਵੱਲੋਂ ਕੈਨੇਡਾ ਵਿੱਚ ਫਿਰੌਤੀ ਮੰਗਣ ਦੀਆਂ ਖ਼ਬਰਾਂ ਵੀ ਪ੍ਰਸਾਰਿਤ ਕੀਤੀਆਂ ਸਨ। ਇਸ ਖ਼ਬਰ ਤੋਂ ਨਾਰਾਜ਼ ਹੋ ਕੇ ਖਾਲਿਸਤਾਨੀ ਸਮਰਥਕ ਹੁਣ ਜੋਗਿੰਦਰ ਬਾਸੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

Exit mobile version