Homeਦੇਸ਼ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਹੋਟਲ ਵੈਲਕਮ 'ਚ ਹੋਇਆ ਧਮਾਕਾ

ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਹੋਟਲ ਵੈਲਕਮ ‘ਚ ਹੋਇਆ ਧਮਾਕਾ

ਜਬਲਪੁਰ: ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਵਿੱਚ ਹੋਟਲ ਵੈਲਕਮ (Hotel Welcome) ਵਿੱਚ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੋਟਲ ‘ਚ ਗੈਸ ਪਾਈਪਲਾਈਨ ਦੀ ਜਾਂਚ ਦੌਰਾਨ ਧਮਾਕਾ ਹੋਇਆ ਹੈ। ਇਸ ਘਟਨਾ ‘ਚ ਇਕ ਲੜਕੀ ਦੀ ਮੌਤ ਹੋ ਗਈ, ਜਦਕਿ 7 ਹੋਰ ਲੋਕ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਜਾਗ੍ਰਿਤੀ ਵਜੋਂ ਹੋਈ ਹੈ। ਜ਼ਖਮੀਆਂ ‘ਚ ਇਕ ਇੰਜੀਨੀਅਰ ਸਮੇਤ ਕਈ ਲੋਕ ਸ਼ਾਮਲ ਹਨ।

ਇਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਜਬਲਪੁਰ ਨਾਗਪੁਰ ਰੋਡ ‘ਤੇ ਤਿਲਵਾੜਾ ਪੁਲ ਦੇ ਕੋਲ ਬਣੇ ਇਸ ਹੋਟਲ ਦਾ ਉਦਘਾਟਨ ਹੋਣਾ ਬਾਕੀ ਹੈ।

ਬੀਤੇ ਦਿਨ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ ਅਤੇ ਸ਼ਾਮ 4 ਵਜੇ ਹੋਟਲ ਦੀ ਦੂਜੀ ਮੰਜ਼ਿਲ ‘ਤੇ ਜ਼ਬਰਦਸਤ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹੋਟਲ ‘ਚ ਦੋ ਦਿਨਾਂ ਤੋਂ ਟੈਸਟਿੰਗ ਚੱਲ ਰਹੀ ਸੀ ਅਤੇ ਦੂਜੀ ਮੰਜ਼ਿਲ ‘ਤੇ ਕੰਮ ਚੱਲ ਰਿਹਾ ਸੀ।ਇਸ ਦੌਰਾਨ ਧਮਾਕਾ ਹੋ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments