ਨਵੀਂ ਦਿੱਲੀ : ਦਿੱਲੀ ਦੇ ਸ਼ਾਹਦਰਾ ਇਲਾਕੇ ਦੇ ਵਿਸ਼ਵਕਰਮਾ ਨਗਰ ‘ਚ ਰਾਮਲੀਲਾ ਦੌਰਾਨ ਉਸ ਸਮੇਂ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਭਗਵਾਨ ਰਾਮ ਦਾ ਕਿਰਦਾਰ ਨਿਭਾਅ ਰਹੇ 45 ਸਾਲਾ ਕਲਾਕਾਰ ਸੁਸ਼ੀਲ ਕੌਸ਼ਿਕ ਦੀ ਸਟੇਜ ‘ਤੇ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਸੁਸ਼ੀਲ ਰਾਮ ਦਾ ਡਾਇਲਾਗ ਬੋਲ ਰਹੇ ਸੀ ਤਾਂ ਉਹ ਅਚਾਨਕ ਆਪਣੀ ਛਾਤੀ ‘ਤੇ ਹੱਥ ਰੱਖ ਕੇ ਪਿੱਛੇ ਹਟਣ ਲੱਗਾ।
ਆਸ-ਪਾਸ ਮੌਜੂਦ ਹੋਰ ਕਲਾਕਾਰਾਂ ਨੂੰ ਤੁਰੰਤ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ, ਪਰ ਸੁਸ਼ੀਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੁਸ਼ੀਲ, ਜੋ ਕਿ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਸੀ, ਨੇ ਰਾਮਲੀਲਾ ਵਿੱਚ ਰਾਮ ਦਾ ਰੋਲ ਬਾਕਾਇਦਾ ਨਿਭਾਇਆ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।