Homeਦੇਸ਼ਤਾਮਿਲਨਾਡੂ 'ਚ ਦੋ ਪ੍ਰਾਈਵੇਟ ਆਟੋਨੋਮਸ ਕਾਲਜਾਂ ਤੇ ਅੱਠ ਸਕੂਲਾਂ ਨੂੰ ਅੱਜ ਈ-ਮੇਲ...

ਤਾਮਿਲਨਾਡੂ ‘ਚ ਦੋ ਪ੍ਰਾਈਵੇਟ ਆਟੋਨੋਮਸ ਕਾਲਜਾਂ ਤੇ ਅੱਠ ਸਕੂਲਾਂ ਨੂੰ ਅੱਜ ਈ-ਮੇਲ ਰਾਹੀਂ ਬੰਬ ਦੀ ਮਿਲੀ ਧਮਕੀ

ਤਾਮਿਲਨਾਡੂ: ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ (Tiruchirappalli District) ‘ਚ ਵੱਖ-ਵੱਖ ਥਾਵਾਂ ‘ਤੇ ਸਥਿਤ ਦੋ ਪ੍ਰਾਈਵੇਟ ਆਟੋਨੋਮਸ ਕਾਲਜਾਂ ਅਤੇ ਅੱਠ ਸਕੂਲਾਂ ਨੂੰ ਅੱਜ ਯਾਨੀ ਵੀਰਵਾਰ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਬੰਬ ਦੀ ਭਾਲ ਲਈ ਤ੍ਰਿਚੀ ਬੰਬ ਨਿਰੋਧਕ ਦਸਤੇ ਅਤੇ ਸਨੀਫਰ ਕੁੱਤਿਆਂ ਨੂੰ ਸਕੂਲ ਭੇਜਿਆ ਗਿਆ ਸੀ।

ਇਨ੍ਹਾਂ ਕਾਲਜਾਂ ਅਤੇ ਸਕੂਲਾਂ ਨੂੰ ਮਿਲੀਆਂ ਹਨ ਧਮਕੀਆਂ
ਪੁਲਿਸ ਨੇ ਦੱਸਿਆ ਕਿ ਇਸ ਤੋਂ ਇਲਾਵਾ 180 ਸਾਲ ਪੁਰਾਣੀਆਂ ਵੱਕਾਰੀ ਸੰਸਥਾਵਾਂ ਸੇਂਟ ਜੋਸਫ਼ ਕਾਲਜ (ਆਟੋਨੋਮਸ), ਹੋਲੀ ਕਰਾਸ ਕਾਲਜ (ਆਟੋਨੋਮਸ), ਕੈਂਪੀਅਨ ਐਂਗਲੋ-ਇੰਡੀਅਨ ਹਾਇਰ ਸੈਕੰਡਰੀ ਸਕੂਲ, ਸਮਾਧ ਹਾਇਰ ਸੈਕੰਡਰੀ ਸਕੂਲ, ਮੌਂਟਫੋਰਟ ਸਕੂਲ, ਆਚਾਰੀਆ ਸਿੱਖਿਆ ਮੰਦਰ ਸਕੂਲ (ਸੀ.ਬੀ.ਐਸ.ਈ.), ਰਾਜਮ ਕ੍ਰਿਸ਼ਨਮੂਰਤੀ ਪਬਲਿਕ ਸਕੂਲ ਅਤੇ ਅੰਮ੍ਰਿਤਾ ਵਿਦਿਆਲਯਮ ਸਕੂਲ ਸਮੇਤ ਜ਼ਿਲ੍ਹੇ ਦੇ ਸ਼ਹਿਰ ਅਤੇ ਪੇਂਡੂ ਖੇਤਰਾਂ ਦੇ ਅੱਠ ਸਕੂਲਾਂ ਨੂੰ ਅੱਜ ਸਵੇਰੇ ਇੱਕ ਈ-ਮੇਲ ਮਿਲੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਸੰਸਥਾਵਾਂ ਵਿੱਚ ਬੰਬ ਧਮਾਕੇ ਕੀਤੇ ਜਾਣਗੇ।

ਖੋਜੀ ਕੁੱਤੇ ਵੀ ਤਾਇਨਾਤ ਕੀਤੇ ਗਏ
ਸੂਚਨਾ ਮਿਲਣ ‘ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤਾਮਿਲਨਾਡੂ ਬੰਬ ਖੋਜ ਅਤੇ ਨਿਰੋਧਕ ਦਸਤੇ (ਬੀ.ਡੀ.ਡੀ.ਐਸ.) ਅਤੇ ਤਾਮਿਲਨਾਡੂ ਫਾਇਰ ਅਤੇ ਬਚਾਅ ਸੇਵਾਵਾਂ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਅਤੇ ਸੰਸਥਾਵਾਂ ਦੇ ਅਹਾਤੇ ਦੇ ਅੰਦਰ ਡੂੰਘਾਈ ਨਾਲ ਜਾਂਚ ਕੀਤੀ। ਖੋਜੀ ਕੁੱਤਿਆਂ ਨੂੰ ਵੀ ਸੇਵਾ ਵਿੱਚ ਲਗਾਇਆ ਗਿਆ ਸੀ। ਅਜੇ ਤੱਕ ਕੋਈ ਵਿਸਫੋਟਕ ਨਹੀਂ ਮਿ ਲਿਆ ਹੈ ਅਤੇ ਖੋਜ ਜਾਰੀ ਹੈ।

ਬੰਬ ਦੀ ਧਮਕੀ ਅਫਵਾਹ: ਪੁਲਿਸ 
ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਬੰਬ ਦੀ ਧਮਕੀ ਨੂੰ ਅਫਵਾਹ ਦੱਸਿਆ ਹੈ। ਹਾਲਾਂਕਿ ਈ-ਮੇਲ ਭੇਜਣ ਵਾਲੇ ਦਾ ਨਾਮ ਸ਼ਵੇਤਾ ਬਾਲਕ੍ਰਿਸ਼ਨਨ ਦੱਸਿਆ ਗਿਆ ਹੈ, ਪਰ ਸਾਈਬਰ ਕ੍ਰਾਈਮ ਬ੍ਰਾਂਚ ਪੁਲਿਸ ਵੱਲੋਂ ਭੇਜਣ ਵਾਲੇ ਦਾ ਪਤਾ ਲਗਾਉਣ ਅਤੇ ਇੰਟਰਨੈਟ ਪ੍ਰੋਟੋਕੋਲ ਪਤੇ ਦਾ ਪਤਾ ਲਗਾਉਣ ਲਈ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਜਿੱਥੋਂ ਇਹ ਮੇਲ ਵਿੱਦਿਅਕ ਸੰਸਥਾਵਾਂ ਨੂੰ ਭੇਜਿਆ ਗਿਆ ਹੈ।

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਇਹ ਤੀਜੀ ਧਮਕੀ ਹੈ
ਪਿਛਲੇ ਕੁਝ ਹਫ਼ਤਿਆਂ ਵਿੱਚ ਤਾਮਿਲਨਾਡੂ ਦੇ ਕਈ ਸਕੂਲਾਂ ਵਿੱਚ ਬੰਬ ਦੀ ਇਹ ਤੀਜੀ ਧਮਕੀ ਹੈ। ਇਸ ਤੋਂ ਪਹਿਲਾਂ 29 ਅਗਸਤ ਨੂੰ ਇਰੋਡ ਦੇ ਇੰਡੀਅਨ ਪਬਲਿਕ ਸਕੂਲ ਅਤੇ ਇਸ ਦੇ ਸਲੇਮ, ਤਿਰੂਚਿਰਾਪੱਲੀ ਅਤੇ ਤਿਰੂਨੇਲਵੇਲੀ ਕੈਂਪਸ ਨੂੰ ਬੰਬ ਦੀ ਧਮਕੀ ਵਾਲੇ ਫਰਜ਼ੀ ਈ-ਮੇਲ ਮਿਲੇ ਸਨ, ਜਦਕਿ ਮਦੁਰਾਈ ਦੇ ਚਾਰ ਸੀ.ਬੀ.ਐੱਸ.ਈ. ਸਕੂਲਾਂ ਨੂੰ ਵੀ 30 ਸਤੰਬਰ ਨੂੰ ਅਜਿਹੀ ਧਮਕੀ ਮਿਲੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments