ਨਾਰਨੌਂਦ : ਕਾਂਗਰਸ ਪਾਰਟੀ ਵੱਲੋਂ ਅੱਜ ਨਾਰਨੌਂਦ ਅਨਾਜ ਮੰਡੀ (Narnaund Anaj Mandi) ‘ਚ ਰੈਲੀ ਕੀਤੀ ਗਈ, ਜਿਸ ‘ਚ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ (Dipendra Hooda) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਹ ਰੈਲੀ ਨਾਰਨੌਂਦ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੱਸੀ ਪੇਟਵਾੜ ਦੇ ਸਮਰਥਨ ਵਿੱਚ ਕੀਤੀ ਗਈ।
ਦੱਸ ਦੇਈਏ ਕਿ ਰੈਲੀ ‘ਚ ਮੁੱਖ ਮਹਿਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨਾਂ ਨੇ ਸਟੇਜ ਨੇੜੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਕੁਝ ਨੌਜਵਾਨ ਬਿਜਲੀ ਦੀਆਂ ਤਾਰਾਂ ‘ਚ ਫਸ ਗਏ ਅਤੇ ਉਨ੍ਹਾਂ ‘ਚੋਂ ਇਕ ਨੂੰ ਕਰੰਟ ਲੱਗ ਗਿਆ। ਨੌਜਵਾਨ ਨੂੰ ਨਾਰਨੌਂਦ ਜਨਰਲ ਹਸਪਤਾਲ ਲਿਜਾਇਆ ਗਿਆ। ਉਥੋਂ ਡਾਕਟਰ ਨੇ ਉਸ ਨੂੰ ਹਿਸਾਰ ਰੈਫਰ ਕਰ ਦਿੱਤਾ ਪਰ ਨੌਜਵਾਨ ਦੀ ਰਸਤੇ ਵਿਚ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਬਾਸ ਦਾ ਰਹਿਣ ਵਾਲਾ ਸੀ। ਨੌਜਵਾਨ ਦਾ ਨਾਂ ਵੀਰਭਾਨ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।