HomeSportਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ ਪਹਿਲੇ ਗੇੜ 'ਚ ਸਿੱਧੇ ਸੈਟਾਂ 'ਚ ਹਾਰ...

ਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ ਪਹਿਲੇ ਗੇੜ ‘ਚ ਸਿੱਧੇ ਸੈਟਾਂ ‘ਚ ਹਾਰ ਦਾ ਕਰਨਾ ਪਿਆ ਸਾਹਮਣਾ

ਸਪੋਰਟਸ ਡੈਸਕ : ਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ (Indian Tennis Star Sumit Nagal) ਦਾ ਖਰਾਬ ਪ੍ਰਦਰਸ਼ਨ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ‘ਚ ਵੀ ਜਾਰੀ ਰਿਹਾ, ਜਿੱਥੇ ਉਨ੍ਹਾਂ ਨੂੰ ਅੱਜ ਯਾਨੀ ਬੁੱਧਵਾਰ ਨੂੰ ਪਹਿਲੇ ਗੇੜ ‘ਚ ਸਿੱਧੇ ਸੈਟਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹ 27 ਸਾਲਾ ਭਾਰਤੀ ਖਿਡਾਰੀ ਚੀਨ ਦੇ ਵੂ ਯਿਬਿੰਗ ਨੂੰ ਜ਼ਿਆਦਾ ਚੁਣੌਤੀ ਨਹੀਂ ਦੇ ਸਕਿਆ ਕਿਉਂਕਿ ਉਹ ਪਹਿਲੇ ਗੇੜ ‘ਚ 6-3, 6-3 ਨਾਲ ਹਾਰ ਗਿਆ।

ਨਾਗਲ ਅਗਸਤ ਵਿਚ ਯੂ.ਐਸ ਓਪਨ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਪਹਿਲੇ ਗੇੜ ਵਿਚ ਨੀਦਰਲੈਂਡ ਦੇ ਟਾਲੋਨ ਗ੍ਰਿਕਸਪਰ ਤੋਂ ਹਾਰ ਗਏ ਸੀ। ਉਹ ਯੂ.ਐਸ ਓਪਨ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਸੀ। ਨਾਗਲ ਹਾਲ ਹੀ ‘ਚ ਸਵੀਡਨ ਖ਼ਿਲਾਫ਼ ਡੇਵਿਸ ਕੱਪ ਮੁਕਾਬਲੇ ‘ਚ ਨਹੀਂ ਖੇਡ ਸਕੇ ਸੀ, ਜਿਸ ਕਾਰਨ ਉਨ੍ਹਾਂ ਦਾ ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏ. ਆਈ. ਟੀ. ਏ.) ਨਾਲ ਝਗੜਾ ਹੋ ਗਿਆ ਸੀ। ਨਾਗਲ ਪਿਛਲੇ ਕੁਝ ਸਮੇਂ ਤੋਂ ਪਿੱਠ ਦੀ ਸੱਟ ਤੋਂ ਪੀੜਤ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments