Home ਦੇਸ਼ ਮਾਂ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਕਟੜਾ ਰੇਲਵੇ ਸਟੇਸ਼ਨ ‘ਤੇ ਸਵੈ-ਰਜਿਸਟ੍ਰੇਸ਼ਨ...

ਮਾਂ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਕਟੜਾ ਰੇਲਵੇ ਸਟੇਸ਼ਨ ‘ਤੇ ਸਵੈ-ਰਜਿਸਟ੍ਰੇਸ਼ਨ ਬੂਥ ਕੀਤੇ ਸਥਾਪਿਤ

0

ਕਟੜਾ : ਸ਼ਰਾਈਨ ਬੋਰਡ ਨੇ ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਸ਼ਾਰਦੀਆ ਨਵਰਾਤਰੀ ਦੌਰਾਨ ਯਾਤਰਾ ਰਜਿਸਟ੍ਰੇਸ਼ਨ ਲਈ ਲੰਬੀਆਂ ਕਤਾਰਾਂ ਤੋਂ ਰਾਹਤ ਦਿਵਾਉਣ ਲਈ ਅਹਿਮ ਕਦਮ ਚੁੱਕੇ ਹਨ। ਕਟੜਾ ਰੇਲਵੇ ਸਟੇਸ਼ਨ ‘ਤੇ ਸਵੈ-ਰਜਿਸਟ੍ਰੇਸ਼ਨ ਬੂਥ ਸਥਾਪਿਤ ਕੀਤਾ ਗਿਆ ਹੈ, ਜਿਸ ਰਾਹੀਂ ਸ਼ਰਧਾਲੂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਣਗੇ।

ਸ਼ਰਧਾਲੂਆਂ ਨੂੰ ਮਸ਼ੀਨ ‘ਤੇ ਰਜਿਸਟਰੇਸ਼ਨ ਦਾ QR ਕੋਡ ਲਗਾਉਣਾ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਡਿੰਗ ਮਸ਼ੀਨ ਤੋਂ ਆਰ.ਐਫ.ਆਈ.ਡੀ ਕਾਰਡ ਮਿਲੇਗਾ। ਇਸ ਤੋਂ ਇਲਾਵਾ ਕਟੜਾ ਰੇਲਵੇ ਸਟੇਸ਼ਨ ‘ਤੇ ਅਤਿ-ਆਧੁਨਿਕ ਸਹੂਲਤਾਂ ਵਾਲਾ ਨਵਾਂ ਰਜਿਸਟ੍ਰੇਸ਼ਨ ਕੇਂਦਰ ਖੋਲ੍ਹਿਆ ਗਿਆ ਹੈ, ਜਿਸ ਵਿਚ ਅੱਠ ਰਜਿਸਟ੍ਰੇਸ਼ਨ ਕਾਊਂਟਰ ਸਥਾਪਿਤ ਕੀਤੇ ਗਏ ਹਨ। ਇਸ ਪ੍ਰਬੰਧ ਨਾਲ ਸ਼ਰਧਾਲੂਆਂ ਨੂੰ ਭੀੜ-ਭੜੱਕੇ ਦੌਰਾਨ ਵੀ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਇਸ ਤੋਂ ਪਹਿਲਾਂ ਕਟੜਾ ਰੇਲਵੇ ਸਟੇਸ਼ਨ ‘ਤੇ ਸਿਰਫ ਦੋ ਰਜਿਸਟ੍ਰੇਸ਼ਨ ਕਾਊਂਟਰ ਸਨ, ਜਿਸ ਕਾਰਨ ਸ਼ਰਧਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਨਵੇਂ ਬਣੇ ਦੋ ਮੰਜ਼ਿਲਾ ਏਅਰ ਕੰਡੀਸ਼ਨਡ ਆਧੁਨਿਕ ਯਾਤਰਾ ਰਜਿਸਟ੍ਰੇਸ਼ਨ ਕੇਂਦਰ ਦੀ ਪਹਿਲੀ ਮੰਜ਼ਿਲ ‘ਤੇ ਰਜਿਸਟ੍ਰੇਸ਼ਨ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜੋ ਇਸ ਨਵਰਾਤਰੀ ਨੂੰ ਸ਼ਰਧਾਲੂਆਂ ਨੂੰ ਸਮਰਪਿਤ ਹੋਵੇਗਾ।

ਹੇਠਲੀ ਮੰਜ਼ਿਲ ‘ਤੇ ਇਕ ਵੇਟਿੰਗ ਰੂਮ ਅਤੇ ਟਾਇਲਟ ਦੀ ਸਹੂਲਤ ਵੀ ਹੈ, ਜਿੱਥੇ ਇਕ ਸਮੇਂ ਵਿਚ 500 ਤੋਂ 700 ਸ਼ਰਧਾਲੂ ਆਰਾਮ ਕਰ ਸਕਦੇ ਹਨ। ਇਸ ਨਵੀਂ ਵਿਵਸਥਾ ਨਾਲ ਸ਼ਰਧਾਲੂਆਂ ਦੀ ਯਾਤਰਾ ਨੂੰ ਹੋਰ ਸੁਖਾਲਾ ਅਤੇ ਸੁਵਿਧਾਜਨਕ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ।

Exit mobile version