Home ਹਰਿਆਣਾ ਪੰਚਕੂਲਾ ਦੇ ਡੀ.ਸੀ ਨੇ 4 ‘ਤੇ 5 ਅਕਤੂਬਰ ਨੂੰ ਦੋ ਦਿਨ ਸਕੂਲ...

ਪੰਚਕੂਲਾ ਦੇ ਡੀ.ਸੀ ਨੇ 4 ‘ਤੇ 5 ਅਕਤੂਬਰ ਨੂੰ ਦੋ ਦਿਨ ਸਕੂਲ ਬੰਦ ਰੱਖਣ ਦੇ ਹੁਕਮ ਕੀਤੇ ਜਾਰੀ

0

ਚੰਡੀਗੜ੍ਹ : ਹਰਿਆਣਾ ‘ਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਇਸ ਦੇ ਮੱਦੇਨਜ਼ਰ ਪੰਚਕੂਲਾ (Panchkula) ਦੇ ਡੀ.ਸੀ ਨੇ ਸਕੂਲ ਦੋ ਦਿਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਡੀ.ਸੀ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 4 ਅਤੇ 5 ਅਕਤੂਬਰ ਨੂੰ ਦੋ ਦਿਨ ਸਕੂਲਾਂ ਵਿੱਚ ਛੁੱਟੀ ਰਹੇਗੀ। ਇਹ ਹੁਕਮ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਲਾਗੂ ਹੋਵੇਗਾ।

ਦੱਸ ਦੇਈਏ ਕਿ 5 ਅਕਤੂਬਰ ਨੂੰ ਇਕ ਦਿਨ ‘ਚ ਹਰਿਆਣਾ ਦੀਆਂ 90 ਵਿਧਾਨ ਸਭਾਵਾਂ ‘ਤੇ ਵੋਟਿੰਗ ਹੋਵੇਗੀ। ਇਸ ਤੋਂ ਬਾਅਦ 8 ਅਕਤੂਬਰ ਨੂੰ ਸਾਰੀਆਂ ਸੀਟਾਂ ਦੀ ਗਿਣਤੀ ਹੋਵੇਗੀ।

Exit mobile version