Home Sport IND vs BAN 2nd Test Day 5 : ਬੰਗਲਾਦੇਸ਼ ਦੂਜੀ ਪਾਰੀ ‘ਚ...

IND vs BAN 2nd Test Day 5 : ਬੰਗਲਾਦੇਸ਼ ਦੂਜੀ ਪਾਰੀ ‘ਚ 146 ਦੌੜਾਂ ‘ਤੇ ਹੋਇਆ ਢੇਰ

0

ਸਪੋਰਟਸ ਡੈਸਕ : ਭਾਰਤੀ ਗੇਂਦਬਾਜ਼ਾਂ ਦੇ ਦਮ ‘ਤੇ ਬੰਗਲਾਦੇਸ਼ ਦੀ ਟੀਮ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ 26/2 ਤੋਂ ਅੱਗੇ ਖੇਡਦੇ ਹੋਏ 146 ਦੌੜਾਂ ‘ਤੇ ਢੇਰ ਹੋ ਗਈ। ਰਵੀਚੰਦਰਨ ਅਸ਼ਵਿਨ, ਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 3-3 ਵਿਕਟਾਂ ਲਈਆਂ, ਜਦਕਿ ਆਕਾਸ਼ਦੀਪ ਨੇ ਇਕ ਵਿਕਟ ਲਈ। ਸ਼ਾਦਮਾਨ ਇਸਲਾਮ (50) ਤੋਂ ਇਲਾਵਾ ਬੰਗਲਾਦੇਸ਼ ਲਈ ਦੂਜੀ ਪਾਰੀ ‘ਚ ਕੋਈ ਬੱਲੇਬਾਜ਼ ਨਹੀਂ ਖੇਡਿਆ। ਪਹਿਲੀ ਪਾਰੀ ਵਿੱਚ ਸੈਂਕੜਾ ਲਗਾਉਣ ਵਾਲੇ ਮੋਮਿਨੁਲ ਹੱਕ ਵੀ ਸਿਰਫ਼ 2 ਦੌੜਾਂ ਹੀ ਬਣਾ ਸਕੇ। ਹੁਣ ਭਾਰਤ ਨੂੰ ਜਿੱਤ ਲਈ 95 ਦੌੜਾਂ ਦਾ ਟੀਚਾ ਹੈ।

ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਦੂਜੀ ਪਾਰੀ ‘ਚ ਦੋ ਵਿਕਟਾਂ ‘ਤੇ 26 ਦੌੜਾਂ ਬਣਾਈਆਂ। ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਤੋਂ 52 ਦੌੜਾਂ ਨਾਲ ਪਛੜਨ ਵਾਲੀ ਬੰਗਲਾਦੇਸ਼ ਦੀ ਟੀਮ ਅਜੇ ਵੀ 26 ਦੌੜਾਂ ਨਾਲ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਸ਼ਾਦਮਾਨ ਇਸਲਾਮ ਸੱਤ ਦੌੜਾਂ ਬਣਾ ਕੇ ਖੇਡ ਰਹੇ ਸੀ ਜਦਕਿ ਮੋਮਿਨੁਲ ਹੱਕ ਨੇ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਪਹਿਲੀ ਪਾਰੀ ਵਿੱਚ ਬੰਗਲਾਦੇਸ਼ ਦੀਆਂ 233 ਦੌੜਾਂ ਦੇ ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ ਨੌਂ ਵਿਕਟਾਂ ’ਤੇ 285 ਦੌੜਾਂ ਬਣਾ ਕੇ ਐਲਾਨ ਕੀਤਾ ਸੀ।

ਯਸ਼ਸਵੀ ਜੈਸਵਾਲ (72) ਅਤੇ ਕੇਐਲ ਰਾਹੁਲ (68) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਦੂਜੇ ਟੈਸਟ ਦੇ ਚੌਥੇ ਦਿਨ ਪਹਿਲੀ ਪਾਰੀ 285/9 ਦੇ ਸਕੋਰ ‘ਤੇ ਘੋਸ਼ਿਤ ਕਰ ਦਿੱਤੀ। ਇਸ ਦੌਰਾਨ ਭਾਰਤੀ ਟੀਮ ਨੇ ਟੀਮ ਵੱਲੋਂ ਸਭ ਤੋਂ ਤੇਜ਼ ਸੈਂਕੜਾ ਅਤੇ ਸਭ ਤੋਂ ਤੇਜ਼ 200 ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ।

ਚੌਥੇ ਦਿਨ ਮਹਿਮਾਨ ਟੀਮ ਨੇ ਮੋਮਿਨੁਲ ਹੱਕ ਦੇ ਸੈਂਕੜੇ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ ‘ਤੇ 232 ਦੌੜਾਂ ਬਣਾਈਆਂ ਸਨ। ਮੋਮਿਨੁਲ ਨੇ 194 ਗੇਂਦਾਂ ਵਿੱਚ 17 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 107 ਦੌੜਾਂ ਦੀ ਦਲੇਰ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ, ਅਸ਼ਵਿਨ ਅਤੇ ਆਕਾਸ਼ਦੀਪ ਨੇ 2-2 ਵਿਕਟਾਂ ਲਈਆਂ ਜਦਕਿ ਇਕ ਵਿਕਟ ਰਵਿੰਦਰ ਜਡੇਜਾ ਦੇ ਨਾਂ ਰਹੀ।

Exit mobile version