Home ਪੰਜਾਬ ਅਗਰਸੇਨ ਜੈਅੰਤੀ ਮੌਕੇ 3 ਅਕਤੂਬਰ ਨੂੰ ਸੂਬੇ ‘ਚ ਐਲਾਨਿਆ ਗਿਆ ਡਰਾਈ ਡੇਅ,...

ਅਗਰਸੇਨ ਜੈਅੰਤੀ ਮੌਕੇ 3 ਅਕਤੂਬਰ ਨੂੰ ਸੂਬੇ ‘ਚ ਐਲਾਨਿਆ ਗਿਆ ਡਰਾਈ ਡੇਅ, ਦੁਕਾਨਾਂ ਰਹਿਣਗੀਆਂ ਬੰਦ

0

ਪੰਜਾਬ : ਪੰਜਾਬ ਵਾਸੀਆਂ ਲਈ ਅਹਿਮ ਖਬਰ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਅਗਰਸੇਨ ਜੈਅੰਤੀ ਮੌਕੇ 3 ਅਕਤੂਬਰ ਨੂੰ ਸੂਬੇ ਵਿੱਚ ਡਰਾਈ ਡੇਅ ਐਲਾਨਿਆ ਗਿਆ ਹੈ। ਅਜਿਹੇ ‘ਚ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਨਾਲ ਹੀ 3 ਅਕਤੂਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ‘ਤੇ ਵੀ ਛੁੱਟੀ ਹੋਵੇਗੀ। ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਛੁੱਟੀਆਂ ਅਕਤੂਬਰ ਦੇ ਪਹਿਲੇ ਹਫ਼ਤੇ ਮੰਗਲਵਾਰ ਅਤੇ ਬੁੱਧਵਾਰ ਨੂੰ ਹੋਣਗੀਆਂ। ਨਾਲ ਹੀ, ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਾਰਨ 1 ਅਕਤੂਬਰ ਨੂੰ ਜਨਤਕ ਛੁੱਟੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਮਹਾਰਾਜਾ ਅਗਰਸੇਨ ਨੂੰ ਸ਼੍ਰੀ ਰਾਮ ਦਾ ਵੰਸ਼ਜ ਮੰਨਿਆ ਜਾਂਦਾ ਹੈ। ਮਹਾਰਾਜਾ ਅਗਰਸੇਨ ਦਾ ਜਨਮ ਦਿਨ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਭਾਵ ਸ਼ਾਰਦੀ ਨਵਰਾਤਰੀ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਮਹਾਰਾਜ ਅਗਰਸੇਨ ਨੂੰ ਅਗਰਵਾਲ ਯਾਨੀ ਵੈਸ਼ਿਆ ਦਾ ਪਿਤਾ ਕਿਹਾ ਜਾਂਦਾ ਹੈ।

Exit mobile version