Home ਦੇਸ਼ IMD ਨੇ ਅੱਜ ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਜਤਾਈ ਸੰਭਾਵਨਾ

IMD ਨੇ ਅੱਜ ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਜਤਾਈ ਸੰਭਾਵਨਾ

0

ਨਵੀਂ ਦਿੱਲੀ: ਉੱਤਰੀ ਭਾਰਤ ‘ਚ ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਵਰਗੇ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (The Meteorology Department),(ਆਈ.ਐਮ.ਡੀ.) ਨੇ ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਖਾਸ ਤੌਰ ‘ਤੇ ਅੱਜ ਯਾਨੀ 30 ਸਤੰਬਰ ਨੂੰ ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।

ਦਿੱਲੀ-ਐਨ.ਸੀ.ਆਰ. ਮੌਸਮ
ਦਿੱਲੀ-ਐਨ.ਸੀ.ਆਰ. ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਆਈ.ਐਮ.ਡੀ. ਮੁਤਾਬਕ 4 ਅਕਤੂਬਰ ਤੱਕ ਦਿੱਲੀ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਦਿਨ ਵੇਲੇ ਤੇਜ਼ ਧੁੱਪ ਨਿਕਲਣ ਦੀ ਸੰਭਾਵਨਾ ਹੈ, ਜਦਕਿ ਉੱਤਰ ਪ੍ਰਦੇਸ਼ ਦੇ ਪੂਰਬੀ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।

ਉੱਤਰ ਪ੍ਰਦੇਸ਼: ਹੜ੍ਹ ਦਾ ਖ਼ਤਰਾ
ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਬਦਾਊਨ, ਬਲੀਆ, ਸਿਧਾਰਥ ਨਗਰ, ਬਾਰਾਬੰਕੀ, ਗੋਂਡਾ, ਲਖੀਮਪੁਰ ਖੇੜੀ ਅਤੇ ਕੁਸ਼ੀਨਗਰ ਦੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ, ਜਿਸ ਨਾਲ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ।

ਰਾਜਸਥਾਨ, ਬਿਹਾਰ ਅਤੇ ਝਾਰਖੰਡ ਦਾ ਮੌਸਮ
ਆਈ.ਐਮ.ਡੀ. ਮੁਤਾਬਕ ਪੂਰਬੀ ਰਾਜਸਥਾਨ ਦੇ ਜੈਪੁਰ, ਜੋਧਪੁਰ, ਅਜਮੇਰ, ਉਦੈਪੁਰ, ਭਰਤਪੁਰ ਅਤੇ ਕੋਟਾ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਝਾਰਖੰਡ ਦੇ ਰਾਂਚੀ ਅਤੇ ਆਸਪਾਸ ਦੇ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਬਿਹਾਰ ‘ਚ ਅੱਜ ਤੋਂ ਮੌਸਮ ਸਾਫ ਰਹਿਣ ਦੀ ਉਮੀਦ ਹੈ ਪਰ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੇ ਵੀ ਹੜ੍ਹ ਆਉਣ ਦੀ ਸੰਭਾਵਨਾ ਹੈ। ਅਕਤੂਬਰ ਮਹੀਨੇ ਵਿੱਚ ਹਲਕੀ ਸਰਦੀ ਸ਼ੁਰੂ ਹੋ ਸਕਦੀ ਹੈ।

ਉੱਤਰ ਪੂਰਬੀ ਭਾਰਤ ਦੀ ਸਥਿਤੀ
ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 2 ਅਤੇ 3 ਅਕਤੂਬਰ ਨੂੰ ਮੀਂਹ ਪੈ ਸਕਦਾ ਹੈ।

ਮੱਧ ਪ੍ਰਦੇਸ਼ ਵਿੱਚ ਮੌਸਮ ਦੀ ਸਥਿਤੀ
ਮੱਧ ਪ੍ਰਦੇਸ਼ ਦੇ ਭੋਪਾਲ, ਬੈਤੁਲ, ਅਲੀਰਾਜਪੁਰ, ਨਰਮਦਾਪੁਰਮ, ਰਤਲਾਮ, ਸਿਓਨੀ, ਧਾਰ, ਨਰਸਿੰਘਪੁਰ ਅਤੇ ਉਜੈਨ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਜਬਲਪੁਰ, ਸ਼ਿਵਪੁਰੀ ਅਤੇ ਗਵਾਲੀਅਰ ਵਿੱਚ ਤੇਜ਼ ਧੁੱਪ ਨਿਕਲਣ ਦੀ ਸੰਭਾਵਨਾ ਹੈ। ਅਕਤੂਬਰ ਦੇ ਅੰਤ ਤੱਕ ਰਾਜ ਵਿੱਚ ਹਲਕੀ ਗੁਲਾਬੀ ਠੰਡ ਪੈ ਸਕਦੀ ਹੈ।

ਇਸ ਤਰ੍ਹਾਂ ਉੱਤਰੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਰਲਵਾਂ-ਮਿਲਵਾਂ ਮੌਸਮ ਰਹੇਗਾ, ਜਿਸ ਵਿੱਚ ਮੀਂਹ ਅਤੇ ਨਮੀ ਦੇ ਨਾਲ-ਨਾਲ ਹਲਕੀ ਠੰਢ ਵੀ ਮਹਿਸੂਸ ਹੋਵੇਗੀ।

Exit mobile version