Homeਪੰਜਾਬਪੁਲਿਸ ਨੇ ਫਰਜ਼ੀ ਡਿਗਰੀ ਘੁਟਾਲੇ ਦੇ ਮਾਸਟਰਮਾਈਂਡ 'ਤੇ ਉਸ ਦੇ ਸਾਥੀ ਨੂੰ...

ਪੁਲਿਸ ਨੇ ਫਰਜ਼ੀ ਡਿਗਰੀ ਘੁਟਾਲੇ ਦੇ ਮਾਸਟਰਮਾਈਂਡ ‘ਤੇ ਉਸ ਦੇ ਸਾਥੀ ਨੂੰ ਕੀਤਾ ਗ੍ਰਿਫਤਾਰ

ਜਲੰਧਰ : ਜਲੰਧਰ ਪੁਲਿਸ ਕਮਿਸ਼ਨਰੇਟ (Jalandhar Police Commissionerate) ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਫਰਜ਼ੀ ਡਿਗਰੀ ਰੈਕੇਟ ‘ਤੇ ਸ਼ਿਕੰਜਾ ਕੱਸਿਆ ਹੈ। ਪੁਲਿਸ ਨੇ ਫਰਜ਼ੀ ਡਿਗਰੀ ਘੁਟਾਲੇ ਦੇ ਮਾਸਟਰਮਾਈਂਡ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਦੌਰਾਨ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ, 53 ਜਾਅਲੀ ਸਟੈਂਪ, 6 ਲੈਪਟਾਪ, 3 ਪ੍ਰਿੰਟਰ, 1 ਸਟੈਂਪ ਮਸ਼ੀਨ ਅਤੇ 8 ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਇੰਜੀਨੀਅਰਿੰਗ, ਮੈਡੀਕਲ ਅਤੇ ਮੈਨੇਜਮੈਂਟ ਸਮੇਤ ਕੁਝ ਕੋਰਸਾਂ ਲਈ ਫਰਜ਼ੀ ਡਿਗਰੀਆਂ ਜਾਰੀ ਕੀਤੀਆਂ ਗਈਆਂ। ਇਹ ਘੁਟਾਲਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ.ਪੀ. ਸਮੇਤ ਕਈ ਰਾਜਾਂ ਵਿੱਚ ਚੱਲ ਰਿਹਾ ਸੀ। ਪੁਲਿਸ ਜਾਂਚ ਦੌਰਾਨ ਦੇਸ਼ ਭਰ ਵਿੱਚ ਫੈਲੇ ਜਾਅਲੀ ਡਿਗਰੀਆਂ ਸਪਲਾਈ ਕਰਨ ਵਾਲਿਆਂ ਦੇ ਨੈੱਟਵਰਕ ਬਾਰੇ ਜਾਣਕਾਰੀ ਮਿਲੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments