Home ਪੰਜਾਬ ਲੁਧਿਆਣਾ ਦੇ ਉੱਘੇ ਉਦਯੋਗਪਤੀ ਐਸ.ਪੀ ਓਸਵਾਲ ਨਾਲ ਇੱਕ ਠੱਗ ਨੇ ਮਾਰੀ 7...

ਲੁਧਿਆਣਾ ਦੇ ਉੱਘੇ ਉਦਯੋਗਪਤੀ ਐਸ.ਪੀ ਓਸਵਾਲ ਨਾਲ ਇੱਕ ਠੱਗ ਨੇ ਮਾਰੀ 7 ਕਰੋੜ ਰੁਪਏ ਦੀ ਠੱਗੀ 

0

ਲੁਧਿਆਣਾ : ਲੁਧਿਆਣਾ (Ludhiana) ਦੇ ਉੱਘੇ ਉਦਯੋਗਪਤੀ ਐਸ.ਪੀ ਓਸਵਾਲ (SP Oswal) ਨਾਲ ਇੱਕ ਠੱਗ ਨੇ 7 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪਦਮਸ਼੍ਰੀ ਐਸ.ਪੀ ਓਸਵਾਲ ਲੁਧਿਆਣਾ ਦੀ ਮਸ਼ਹੂਰ ਵਰਧਮਾਨ ਮਿੱਲ ਦੇ ਮਾਲਕ ਹਨ। ਠੱਗਾਂ ਨੇ ਐਸ.ਪੀ ਓਸਵਾਲ ਦੀ ਗ੍ਰਿਫ਼ਤਾਰੀ ਦੇ ਵਾਰੰਟ ਵਜੋਂ ਵਰਧਮਾਨ ਮਿੱਲ ਦੀ ਜਾਇਦਾਦ ਦਾ ਦਾਅਵਾ ਕਰਕੇ ਧੋਖਾਧੜੀ ਕੀਤੀ।

ਸੂਤਰਾਂ ਮੁਤਾਬਕ ਪੁਲਿਸ ਨੇ ਇਕ ਠੱਗ ਨੂੰ ਗ੍ਰਿਫ਼ਤਾਰ ਕਰਕੇ 7 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਕਾਨੂੰਨ ਅਤੇ ਸੁਪਰੀਮ ਕੋਰਟ ਦੇ ਕਾਨੂੰਨ ਦੀ ਪੂਰੀ ਜਾਣਕਾਰੀ ਹੋਣ ਕਾਰਨ ਠੱਗਾਂ ਨੇ ਐਸ.ਪੀ ਉਸਵਾਲ ਨਾਲ ਧੋਖਾ ਕੀਤਾ। ਐਸ.ਪੀ ਓਸਵਾਲ ਨਾਲ ਬਦਮਾਸ਼ ਠੱਗਾਂ ਦੀ ਲਗਭਗ ਸਾਰੀ ਗੱਲਬਾਤ ਅੰਗਰੇਜ਼ੀ ਵਿੱਚ ਸੀ। ਪਦਮ ਸ਼੍ਰੀ ਵਰਧਮਾਨ ਗਰੁੱਪ ਦੇ ਮਾਲਕ ਐਸ.ਪੀ ਓਸਵਾਲ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।

Exit mobile version