ਮੁੰਬਈ : ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਅਕਸਰ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਕਦੇ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ ਪਰ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਹੀ ਗੁਪਤ ਰੱਖਿਆ ਹੈ। ਉਹ ਕਦੇ ਵੀ ਆਪਣੇ ਪਰਿਵਾਰ ਦੀਆਂ ਫੋਟੋਆਂ ਸ਼ੇਅਰ ਨਹੀਂ ਕਰਦੇ ਪਰ ਹਾਲ ਹੀ ‘ਚ ਦਿਲ-ਲੁਮੀਨਾਟੀ ਦੇ ਟੂਰ ਦੌਰਾਨ ਉਨ੍ਹਾਂ ਨੇ ਇਸ ਪ੍ਰਾਈਵੇਸੀ ਨੂੰ ਤੋੜਿਆ ਅਤੇ ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਇਕ ਕੰਸਰਟ ਦੌਰਾਨ ਆਪਣੀ ਮਾਂ ਅਤੇ ਭੈਣ ਨਾਲ ਮਿਲਾਇਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।