HomeSportਭਾਰਤ 'ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ...

ਭਾਰਤ ‘ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਦਾ ਖੇਡ ਦੇਰੀ ਨਾਲ ਹੋਵੇਗਾ ਸ਼ੁਰੂ

ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ (India and Bangladesh) ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਦਾ ਖੇਡ 3 ਘੰਟੇ ਦੀ ਦੇਰੀ ਨਾਲ ਸ਼ੁਰੂ ਹੋਵੇਗਾ। ਦਰਅਸਲ ਕਾਨਪੁਰ ‘ਚ ਸ਼ਨੀਵਾਰ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਟੀਮਾਂ ਸਟੇਡੀਅਮ ਤੋਂ ਵਾਪਸ ਹੋਟਲ ਪਰਤ ਗਈਆਂ ਹਨ। ਅੱਗੇ ਮੈਚ ਦਾ ਫ਼ੈਸਲਾ ਦੁਪਹਿਰ 12 ਵਜੇ ਹੋਵੇਗਾ।

ਸ਼ੁੱਕਰਵਾਰ 27 ਸਤੰਬਰ ਨੂੰ ਮੈਚ ਦੇ ਪਹਿਲੇ ਦਿਨ ਵੀ ਮੀਂਹ ਕਾਰਨ ਸਟੰਪ ਜਲਦੀ ਬੁਲਾਏ ਗਏ। ਸਿਰਫ਼ 35 ਓਵਰ ਹੀ ਖੇਡੇ ਜਾ ਸਕੇ। ਆਮ ਤੌਰ ‘ਤੇ ਇੱਕ ਦਿਨ ਵਿੱਚ 90 ਓਵਰ ਸੁੱਟੇ ਜਾਂਦੇ ਹਨ। ਦਿਨ ਦੀ ਖੇਡ ਖਤਮ ਹੋਣ ਤੱਕ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾ ਲਈਆਂ ਸਨ। ਮੋਮਿਨੁਲ ਹੱਕ 40 ਦੌੜਾਂ ਬਣਾ ਕੇ ਨਾਟਆਊਟ ਪਰਤੇ ਅਤੇ ਮੁਸ਼ਫ਼ਿਕੁਰ ਰਹੀਮ 6 ਦੌੜਾਂ ਬਣਾ ਕੇ ਨਾਟਆਊਟ ਪਰਤੇ।

ਭਾਰਤ 2 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਗ੍ਰੀਨ ਪਾਰਕ ਸਟੇਡੀਅਮ ‘ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੰਗਲਾਦੇਸ਼ੀ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ 31 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਰਵੀਚੰਦਰਨ ਅਸ਼ਵਿਨ ਨੇ ਐੱਲ.ਬੀ.ਡਬਲਯੂ. ਕੀਤਾ।ਉਨ੍ਹਾਂ ਨੇ ਸ਼ਾਂਤੋ ਅਤੇ ਮੋਮਿਨੁਲ ਦੀ ਪੰਜਾਹ ਦੀ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਪਹਿਲਾਂ ਆਕਾਸ਼ ਦੀਪ ਨੇ ਸ਼ਾਦਮਾਨ ਇਸਲਾਮ (24 ਦੌੜਾਂ) ਅਤੇ ਜ਼ਾਕਿਰ ਹਸਨ (0) ਨੂੰ ਆਊਟ ਕੀਤਾ।

ਦੋਵਾਂ ਟੀਮਾਂ ਦੀ ਪਲੇਇੰਗ-11 ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ ਅਤੇ ਜਸਪ੍ਰੀਤ ਬੁਮਰਾਹ।

ਬੰਗਲਾਦੇਸ਼: ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ ਅਤੇ ਖਾਲਿਦ ਅਹਿਮਦ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments