ਚੰਡੀਗੜ੍ਹ : ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਲਈ ਆਪਣਾ ਮੈਨੀਫੈਸਟੋ ‘ਹੱਥ ਬਦਲੇਗਾ ਹਾਲ’ ਦੇ ਨਾਂ ਨਾਲ ਜਾਰੀ ਕੀਤਾ ਹੈ। ਚੰਡੀਗੜ੍ਹ ‘ਚ ਆਯੋਜਿਤ ਪ੍ਰੋਗਰਾਮ ‘ਚ ਸਾਬਕਾ ਸੀ.ਐੱਮ ਭੂਪੇਂਦਰ ਹੁੱਡਾ, ਪ੍ਰਦੇਸ਼ ਪਾਰਟੀ ਪ੍ਰਧਾਨ ਉਦੈਭਾਨ ਅਤੇ ਰਾਜਸਥਾਨ ਦੇ ਸਾਬਕਾ ਸੀ.ਐੱਮ ਅਸ਼ੋਕ ਗਹਿਲੋਤ ਮੌਜੂਦ ਸਨ।
- ਕਾਂਗਰਸ ਨੇ ਹਰਿਆਣਾ ਵਿਦੇਸ਼ੀ ਰੁਜ਼ਗਾਰ ਬੋਰਡ ਬਣਾਉਣ ਦਾ ਵਾਅਦਾ ਕੀਤਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਨੌਜਵਾਨਾਂ ਦਾ ਰਾਹ ਆਸਾਨ ਕੀਤਾ ਜਾ ਸਕੇ।
- ਕਾਂਗਰਸ ਦਾ ਮੈਨੀਫੈਸਟੋ
- ਰਾਜਸਥਾਨ ਸਰਕਾਰ ਦੀ ਤਰਜ਼ ‘ਤੇ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ
- ਕਿਫਾਇਤੀ ਸਿੱਖਿਆ
- ਔਰਤਾਂ ਦੀਆਂ ਸਮੱਸਿਆਵਾਂ ਲਈ ਸਿੰਗਲ ਵਿੰਡੋ ਸਿਸਟਮ
- ਵਿਦਿਆਰਥਣਾਂ ਲਈ ਮੁਫ਼ਤ ਗੁਲਾਬੀ ਮਿੰਨੀ ਬੱਸ ਅਤੇ ਗੁਲਾਬੀ ਈ ਰਿਕਸ਼ਾ ਦੀ ਸਹੂਲਤ
- ਕਿਸਾਨਾਂ ਲਈ ਕਿਸਾਨ ਕਮਿਸ਼ਨ ਦਾ ਗਠਨ
- ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ
- ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਹੀਦਾਂ ਦਾ ਦਰਜਾ ਮਿਲੇਗਾ, ਸਿੰਘੂ ਬਾਰਡਰ ‘ਤੇ ਯਾਦਗਾਰ ਬਣਾਈ ਜਾਵੇਗੀ।
- ਐਸ.ਵਾਈ.ਐਲ. ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰੇਗੀ
- ਦੋ ਲੱਖ ਸਰਕਾਰੀ ਨੌਕਰੀਆਂ
- ਹਰਿਆਣਾ ਹੁਨਰ ਰੋਜ਼ਗਾਰ ਨਿਗਮ ਕਰਨਗੇ ਬੰਦ
- ਪੇਪਰ ਲੀਕ ਮਾਮਲਿਆਂ ਲਈ ਬਣਾਈ ਜਾਵੇਗੀ ਫਾਸਟ ਟਰੈਕ ਕੋਰਟ
- ਪੂਰੇ ਸਾਲ ਲਈ ਭਰਤੀ ਕੈਲੰਡਰ ਕੀਤਾ ਜਾਵੇਗਾ ਜਾਰੀ
- ਹਰਿਆਣਾ ਵਿਦੇਸ਼ੀ ਰੁਜ਼ਗਾਰ ਬੋਰਡ ਦਾ ਗਠਨ
- ਓ.ਬੀ.ਸੀ. ਲਈ ਕ੍ਰੀਮੀ ਲੇਅਰ 10 ਲੱਖ ਰੁਪਏ ਹੋਵੇਗੀ
ਚੋਣ ਮਨੋਰਥ ਪੱਤਰ ਵਿੱਚ ਹਿਮਾਚਲ ਸਰਕਾਰ ਦੀ ਤਰਜ਼ ‘ਤੇ 18 ਤੋਂ 60 ਸਾਲ ਤੱਕ ਦੀਆਂ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ, ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਾਰੰਟੀ ਅਤੇ ਫਸਲ ਖਰਾਬ ਹੋਣ ਦੀ ਸੂਰਤ ਵਿੱਚ ਤੁਰੰਤ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਕਾਂਗਰਸ ਨੇ ਓ.ਬੀ.ਸੀ. ਦੀ ਕ੍ਰੀਮੀ ਲੇਅਰ ਨੂੰ 10 ਲੱਖ ਤੱਕ ਸੀਮਤ ਕਰਨ ਅਤੇ 25 ਲੱਖ ਤੱਕ ਮੁਫਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਚੋਣ ਮਨੋਰਥ ਪੱਤਰ ਵਿੱਚ ਕਾਂਗਰਸ ਨੇ ਮੁਲਾਜ਼ਮਾਂ ਲਈ ਸਮਾਜਿਕ ਸੁਰੱਖਿਆ ਯੋਜਨਾ, ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਤਹਿਤ ਬਜ਼ੁਰਗਾਂ, ਅਪਾਹਜਾਂ ਅਤੇ ਵਿਧਵਾਵਾਂ ਨੂੰ 6000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਹੈ।