Home ਦੇਸ਼ ਪਿਆਜ਼, ਟਮਾਟਰ ਸਮੇਤ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ‘ਚ ਆਇਆ ਭਾਰੀ ਉਛਾਲ

ਪਿਆਜ਼, ਟਮਾਟਰ ਸਮੇਤ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ‘ਚ ਆਇਆ ਭਾਰੀ ਉਛਾਲ

0

ਨਵੀਂ ਦਿੱਲੀ : ਇਸ ਸਾਲ ਮਾਨਸੂਨ ਵਿੱਚ ਬਹੁਤ ਵਧੀਆ ਮੀਂਹ (Steady Rains) ਪਿਆ ਹੈ ਅਤੇ ਵਾਪਸੀ ਵਾਲੇ ਮਾਨਸੂਨ ਵਿੱਚ ਵੀ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਕਾਫੀ ਵਧ ਗਿਆ ਹੈ। ਪਿਆਜ਼, ਟਮਾਟਰ ਸਮੇਤ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ।

ਜਿਸ ਕਾਰਨ ਆਮ ਲੋਕਾਂ ‘ਤੇ ਮਹਿੰਗਾਈ ਦੀ ਤਗੜੀ ਮਾਰ ਪੈਣ ਲੱਗੀ ਹੈ। ਪਿਆਜ਼, ਟਮਾਟਰ ਦੇ ਨਾਲ-ਨਾਲ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਿਆਜ਼, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ‘ਚ ਇਸ ਵਾਧੇ ਦਾ ਕਾਰਨ ਕਈ ਹਿੱਸਿਆਂ ‘ਚ ਭਾਰੀ ਮੀਂਹ ਹੈ।

ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਹਰੀਆਂ ਸਬਜ਼ੀਆਂ
ਇਕ ਰਿਪੋਰਟ ਮੁਤਾਬਕ ਮਹਾਨਗਰਾਂ ਦੇ ਜ਼ਿਆਦਾਤਰ ਪ੍ਰਚੂਨ ਬਾਜ਼ਾਰਾਂ ‘ਚ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਹਰੀਆਂ ਸਬਜ਼ੀਆਂ ਦੇ ਭਾਅ ਵੀ ਭਖ ਰਹੇ ਹਨ। ਰਿਪੋਰਟ ਮੁਤਾਬਕ ਵੱਡੇ ਸ਼ਹਿਰਾਂ ‘ਚ ਸ਼ਿਮਲਾ ਮਿਰਚ, ਲੌਕੀ ਅਤੇ ਪਾਲਕ ਵਰਗੀਆਂ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਇਸ ਕਾਰਨ ਆਮ ਲੋਕਾਂ ਲਈ ਆਪਣੀ ਰਸੋਈ ਦੇ ਬਜਟ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ।

ਵੱਡੀ ਸਬਜ਼ੀ ਅਤੇ ਫਲ ਮੰਡੀਆਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਮੁੱਖ ਸਬਜ਼ੀ ਉਤਪਾਦਕ ਰਾਜਾਂ ਜਿਵੇਂ ਕਿ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਆਦਿ ਵਿੱਚ ਭਾਰੀ ਮੀਂਹ ਕਾਰਨ ਝਾੜ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਮੀਂਹ ਕਾਰਨ ਸੜਕਾਂ ਟੁੱਟਣ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ।

Exit mobile version