Homeਪੰਜਾਬਪੰਜਾਬੀ ਗਾਇਕ ਗੈਰੀ ਸੰਧੂ ਸ਼ੋਅ ਦੌਰਾਨ ਆਪਣੇ ਪਰਿਵਾਰ ਤੋਂ ਮੰਗੀ ਮਾਫੀ

ਪੰਜਾਬੀ ਗਾਇਕ ਗੈਰੀ ਸੰਧੂ ਸ਼ੋਅ ਦੌਰਾਨ ਆਪਣੇ ਪਰਿਵਾਰ ਤੋਂ ਮੰਗੀ ਮਾਫੀ

ਪੰਜਾਬ : ਪੰਜਾਬੀ ਗਾਇਕ ਗੈਰੀ ਸੰਧੂ (Punjabi singer Garry Sandhu) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚੋਂ ਇਕ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ ‘ਚ ਉਹ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜਦੋਂ ਤੱਕ ਮਾਤਾ-ਪਿਤਾ ਹਨ ਉਦੋਂ ਤੱਕ ਸਭ ਠੀਕ ਹੈ।

ਜੇ ਮੈਂ ਆਪਣੇ ਭਰਾ ਕੋਲ ਜਾਂਦਾ ਹਾਂ, ਤਾਂ ਮੇਰੀ ਭਾਬੀ ਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਅਤੇ ਮੇਰੀ ਭੈਣ ਜਰਮਨੀ ਰਹਿੰਦੀ ਹੈ ਜੇ ਮੈਂ ਉਸਦੇ ਕੋਲ ਜਾਦਾਂ ਹਾਂ, ਤਾਂ ਮੇਰੇ ਜੀਜੇ ਨੂੰ ਮੇਰੇ ਨਾਲ ਸਮੱਸਿਆ ਹੈ ਮੈਂ ਜਾਵਾਂ ਤਾਂ ਜਾਵਾਂ ਕਿੱਥੇ? ਇਸ ਲਈ ਕਿਰਪਾ ਕਰਕੇ ਸਾਰੇ ਮੈਨੂੰ ਮਾਫ਼ ਕਰ ਦਿਓ।” ਗੈਰੀ ਸੰਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਗੈਰੀ ਸੰਧੂ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਅਸੀਂ ਉਨ੍ਹਾਂ ਦੇ ਕੁਝ ਗੀਤਾਂ ਦਾ ਜ਼ਿਕਰ ਕਰਾਂਗੇ, ਜਿਨ੍ਹਾਂ ‘ਚ ਉਨ੍ਹਾਂ ਨੇ ‘ਬੰਦਾ ਬਨ ਜਾ’, ‘ਮੌਤ ਮਾਰਦੀ ਨਾ ਬੰਦੇ ਕੋ ਇਗੋ ਮਰਦੀ’, ‘ਗੈਰ-ਕਾਨੂੰਨੀ ਹਥਿਆਰ’ ਵਰਗੇ ਕਈ ਹਿੱਟ ਗੀਤ ਗਾਏ ਹਨ। ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਲਈ ਕਈ ਗੀਤ ਵੀ ਗਾਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments