Home ਦੇਸ਼ ਮਾਣਹਾਨੀ ਦੇ ਮਾਮਲੇ ‘ਚ ਰਾਜ ਸਭਾ ਮੈਂਬਰ ਸੰਜੇ ਰਾਉਤ ਦੀਆਂ ਵਧੀਆਂ ਮੁਸ਼ਕਲਾਂ

ਮਾਣਹਾਨੀ ਦੇ ਮਾਮਲੇ ‘ਚ ਰਾਜ ਸਭਾ ਮੈਂਬਰ ਸੰਜੇ ਰਾਉਤ ਦੀਆਂ ਵਧੀਆਂ ਮੁਸ਼ਕਲਾਂ

0

ਮੁੰਬਈ: ਮੁੰਬਈ ਦੀ ਇਕ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਨੇ ਅੱਜ ਯਾਨੀ ਵੀਰਵਾਰ ਨੂੰ ਸ਼ਿਵ ਸੈਨਾ (ਯੂ.ਬੀ.ਟੀ.) ਦੇ ਰਾਜ ਸਭਾ ਮੈਂਬਰ ਸੰਜੇ ਰਾਉਤ (Rajya Sabha member Sanjay Raut) ਨੂੰ ਮਾਣਹਾਨੀ ਦੇ ਇਕ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 15 ਦਿਨਾਂ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਉਸ ‘ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜੋ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮਈਆ ਦੀ ਪਤਨੀ ਡਾਕਟਰ ਮੇਧਾ ਸੋਮਈਆ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।

ਇਹ ਕੇਸ ਡਾਕਟਰ ਮੇਧਾ ਸੋਮਈਆ ਨੇ ਦਾਇਰ ਕੀਤਾ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਰਾਉਤ ਨੇ ਉਸ ‘ਤੇ ਅਤੇ ਉਸ ਦੀ ਐਨ.ਜੀ.ਓ. ‘ਤੇ ਝੂਠੇ ਦੋਸ਼ ਲਾਏ ਹਨ। ਅਦਾਲਤ ਨੇ ਰਾਉਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਮਾਣਹਾਨੀ ਦਾ ਦੋਸ਼ੀ ਠਹਿਰਾਇਆ।

ਕੀ ਹੈ ਮਾਮਲਾ?
ਡਾ: ਮੇਧਾ ਸੋਮਈਆ, ਜੋ ਕਿ ਰੂਈਆ ਕਾਲਜ, ਮੁੰਬਈ ਵਿੱਚ ਜੈਵਿਕ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਹਨ, ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਸੰਜੇ ਰਾਉਤ ਨੇ 15 ਅਪ੍ਰੈਲ, 2022 ਨੂੰ ਮੀਡੀਆ ਵਿੱਚ ਉਸ ਵਿਰੁੱਧ ਗੰਭੀਰ ਅਤੇ ਗਲਤ ਬਿਆਨ ਦਿੱਤੇ ਸਨ। ਰਾਉਤ ਨੇ ਮੇਧਾ ਅਤੇ ਉਨ੍ਹਾਂ ਦੀ ਐਨ.ਜੀ.ਓ. ‘ਯੁਵਾ ਪ੍ਰਤੀਸਥਾਨ’ ‘ਤੇ 100 ਕਰੋੜ ਰੁਪਏ ਦੇ ਟਾਇਲਟ ਘੁਟਾਲੇ ਦਾ ਦੋਸ਼ ਲਗਾਇਆ ਸੀ। ਇਹ ਬਿਆਨ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਵਿਆਪਕ ਤੌਰ ‘ਤੇ ਪ੍ਰਸਾਰਿਤ ਕੀਤੇ ਗਏ ਸਨ, ਜਿਸ ਨਾਲ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਸੀ। ਡਾਕਟਰ ਸੋਮਈਆ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਰਾਉਤ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਇਹ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲੇ, ਜਿਸ ਕਾਰਨ ਉਨ੍ਹਾਂ ਦੀ ਛਵੀ ਨੂੰ ਹੋਰ ਨੁਕਸਾਨ ਪਹੁੰਚਿਆ।

ਕਿਰੀਟ ਸੋਮਈਆ ਦਾ ਪ੍ਰਤੀਕਰਮ
ਰਾਉਤ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਰੀਟ ਸੋਮਈਆ ਨੇ ਕਿਹਾ ਸੀ ਕਿ ਉਹ ਇਨ੍ਹਾਂ ਦੋਸ਼ਾਂ ਦਾ ਜਵਾਬ ਤਾਂ ਹੀ ਦੇਣਗੇ ਜੇਕਰ ਸੰਜੇ ਰਾਊਤ ਇਸ ਮਾਮਲੇ ‘ਚ ਕੋਈ ਸਬੂਤ ਪੇਸ਼ ਕਰਨਗੇ। ਮਾਣਹਾਨੀ ਦੇ ਇਸ ਕੇਸ ਵਿੱਚ ਅਦਾਲਤ ਨੇ ਡਾਕਟਰ ਮੇਧਾ ਸੋਮਈਆ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਸੰਜੇ ਰਾਊਤ ਨੂੰ ਦੋਸ਼ੀ ਕਰਾਰ ਦਿੰਦਿਆਂ 15 ਦਿਨ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ।

Exit mobile version