Home ਪੰਜਾਬ ਇੱਕ ਬਜ਼ੁਰਗ ਨੂੰ ਨਾਬਾਲਗ ਲੜਕੇ ਨੂੰ ਸਮਝਾਉਣਾ ਪਿਆ ਮਹਿੰਗਾ, ਲੜਕੇ ਨੇ ਪਿਤਾ...

ਇੱਕ ਬਜ਼ੁਰਗ ਨੂੰ ਨਾਬਾਲਗ ਲੜਕੇ ਨੂੰ ਸਮਝਾਉਣਾ ਪਿਆ ਮਹਿੰਗਾ, ਲੜਕੇ ਨੇ ਪਿਤਾ ਨਾਲ ਮਿਲਕੇ ਕੀਤੀ ਹੱਤਿਆ

0

ਅੰਮ੍ਰਿਤਸਰ : ਜ਼ਿਲ੍ਹੇ ਦੇ ਪਿੰਡ ਸਰਹਾਲਾ (Sarhala village) ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਾਬਾਲਗ ਲੜਕੇ ਨੇ ਆਪਣੇ ਪਿਤਾ ਨਾਲ ਮਿਲ ਕੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ। ਬਜੁਰਗ ਦਾ ਕਸੂਰ ਸਿਰਫ ਇਹ ਸੀ ਕਿ ਉਸਨੇ ਨਾਬਾਲਗ ਲੜਕੇ ਨੂੰ ਸਕੂਲ ਵਿੱਚ ਪੜ੍ਹਦੀ ਇੱਕ ਕੁੜੀ ਨਾਲ ਘੁੰਮਣ ਤੋਂ ਰੋਕਿਆ ਸੀ। ਮ੍ਰਿਤਕ ਬਜ਼ੁਰਗ ਦੀ ਪਛਾਣ ਭਗਵੰਤ ਸਿੰਘ ਲੰਬੜਦਾਰ ਵਾਸੀ ਸਰਹਾਲਾ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਸਿੰਘ ਲੰਬੜਦਾਰ ਨੇ ਪਿੰਡ ਦੇ ਸਕੂਲ ਵਿਚ ਪੜ੍ਹਦੇ ਇਕ ਨਾਬਾਲਗ ਲੜਕੇ ਨੂੰ ਇਕ ਲੜਕੀ ਨਾਲ ਘੁੰਮਦੇ ਦੇਖ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਥੋੜ੍ਹਾ ਝਿੜਕਿਆ ਪਰ ਬਜ਼ੁਰਗ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸ ਤੋਂ ਬਾਅਦ ਲੜਕਾ ਆਪਣੇ ਘਰ ਚਲਾ ਗਿਆ ਅਤੇ ਸ਼ਾਮ ਨੂੰ ਆਪਣੇ ਪਿਤਾ ਨਾਲ ਭਗਵੰਤ ਸਿੰਘ ਦੇ ਘਰ ਗਿਆ, ਇਸ ਦੌਰਾਨ ਦੋਵੇਂ ਪਿਓ-ਪੁੱਤ ਨੇ ਘਰ ‘ਚ ਮੌਜੂਦ ਭਗਵੰਤ ਸਿੰਘ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੋਲੀ ਲੱਗਣ ਕਾਰਨ ਭਗਵੰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਸਾਬਕਾ ਫੌਜੀ ਆਪਣੇ ਬੇਟੇ ਨੂੰ ਲੈ ਕੇ ਭਗਵੰਤ ਸਿੰਘ ਦੇ ਘਰ ਆਇਆ ਤਾਂ ਉਸ ਨੇ ਬਿਨਾਂ ਕੋਈ ਗੱਲਬਾਤ ਕੀਤੇ ਭਗਵੰਤ ਸਿੰਘ ‘ਤੇ ਸਿੱਧੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਉਹੀ ਪੁੱਤਰ ਕਹਿ ਰਿਹਾ ਸੀ ਕਿ ਪਾਪਾ, ਸਿਰ ‘ਚ ਗੋਲੀ ਮਾਰ ਦਿਓ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version