Home ਦੇਸ਼ ਜਿਤੀਆ ਤਿਉਹਾਰ ਦੌਰਾਨ ਤਲਾਬ ‘ਚ ਡੁੱਬਣ ਕਾਰਨ 8 ਬੱਚਿਆਂ ਦੀ ਹੋਈ ਮੌਤ

ਜਿਤੀਆ ਤਿਉਹਾਰ ਦੌਰਾਨ ਤਲਾਬ ‘ਚ ਡੁੱਬਣ ਕਾਰਨ 8 ਬੱਚਿਆਂ ਦੀ ਹੋਈ ਮੌਤ

0

ਔਰੰਗਾਬਾਦ: ਬਿਹਾਰ ਦੇ ਔਰੰਗਾਬਾਦ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਬੀਤੇ ਦਿਨ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕਰਨ ਲਈ ਸੂਬੇ ਭਰ ‘ਚ ਜਿਤੀਆ ਤਿਉਹਾਰ (Jitia Festival) ਮਨਾਇਆ ਜਾ ਰਿਹਾ ਸੀ ਪਰ ਇਸ ਤਿਉਹਾਰ ‘ਤੇ ਜ਼ਿਲ੍ਹੇ ਦੇ ਕਈ ਘਰਾਂ ‘ਚ ਮੌਤ ਦਾ ਸੋਗ ਦੇਖਣ ਨੂੰ ਮਿਲਿਆ।

ਜ਼ਿਲ੍ਹੇ ਦੇ ਦੋ ਬਲਾਕਾਂ ਵਿੱਚ ਵਾਪਰੇ ਹਾਦਸਿਆਂ ਵਿੱਚ 8 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚੇ ਜਿਤੀਆ ਤਿਉਹਾਰ ਮੌਕੇ ਤਲਾਬ ਵਿੱਚ ਨਹਾਉਣ ਗਏ ਹੋਏ ਸਨ। ਘਟਨਾ ਤੋਂ ਬਾਅਦ ਬਾਰੂਣ ਅਤੇ ਮਦਨਪੁਰ ‘ਚ ਸੋਗ ਦੀ ਲਹਿਰ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਕਾਂਤ ਸ਼ਾਸਤਰੀ ਅਤੇ ਐਸ.ਡੀ.ਐਮ ਸੰਤਨ ਕੁਮਾਰ ਸਿੰਘ ਦੀ ਹਾਜ਼ਰੀ ਵਿੱਚ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ।

Exit mobile version