Home ਸੰਸਾਰ ਅੱਜ ਜਾਪਾਨ ‘ਚ 5.9 ਤੀਬਰਤਾ ਦਾ ਆਇਆ ਭੂਚਾਲ, ਸੁਨਾਮੀ ਦੀ ਵੀ ਦਿੱਤੀ...

ਅੱਜ ਜਾਪਾਨ ‘ਚ 5.9 ਤੀਬਰਤਾ ਦਾ ਆਇਆ ਭੂਚਾਲ, ਸੁਨਾਮੀ ਦੀ ਵੀ ਦਿੱਤੀ ਗਈ ਚਿਤਾਵਨੀ

0

ਟੋਕੀਓ : ਜਾਪਾਨ ‘ਚ ਅੱਜ ਯਾਨੀ ਮੰਗਲਵਾਰ ਨੂੰ ਟੋਕੀਓ ਦੇ ਦੱਖਣ ਵਿੱਚ ਸਥਿਤ ਦੂਰ-ਦੁਰਾਡੇ ਟਾਪੂਆਂ ਦੇ ਇੱਕ ਸਮੂਹ ਨੂੰ ਤੇਜ਼ ਭੂਚਾਲ (A Strong Earthquake) ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।

ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਜਾਪਾਨ ਦੇ ਟੋਕੀਓ ਦੇ ਦੱਖਣ ‘ਚ ਸਥਿਤ ਇਜ਼ੂ ਟਾਪੂ ਦੇ ਤੱਟਵਰਤੀ ਖੇਤਰਾਂ ‘ਚ ਅੱਜ ਸਵੇਰੇ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.9 ਦਰਜ ਕੀਤੀ ਗਈ। ਸੂਤਰਾਂ ਮੁਤਾਬਕ ਸਮੁੰਦਰੀ ਟਾਪੂ ਹਾਚੀਜੋ ਨੇੜੇ ਸਮੁੰਦਰ ਵਿੱਚ ਸੁਨਾਮੀ ਦੀਆਂ ਛੋਟੀਆਂ ਲਹਿਰਾਂ ਦੇਖੀਆਂ ਗਈਆਂ ਹਨ।

Exit mobile version