Homeਪੰਜਾਬਬਠਿੰਡਾ 'ਚ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੀਤੀ ਗਈ ਸਾਜਿਸ਼

ਬਠਿੰਡਾ ‘ਚ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੀਤੀ ਗਈ ਸਾਜਿਸ਼

ਬਠਿੰਡਾ : ਬਠਿੰਡਾ ਦੇ ਬੰਗੀ ਨਗਰ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਲਈ ਇੱਕ ਦਰਜਨ ਦੇ ਕਰੀਬ ਲੋਹੇ ਦੀਆਂ ਰਾਡਾਂ ਰੱਖ ਦਿੱਤੀਆਂ। ਹਾਲਾਂਕਿ ਡਰਾਈਵਰ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਘਟਨਾ ਕਾਰਨ ਇਕ ਮਾਲ ਗੱਡੀ ਨੂੰ ਕਰੀਬ ਡੇਢ ਘੰਟੇ ਤੱਕ ਰੁਕਣਾ ਪਿਆ।

ਰੇਲਵੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਦਿਨ ਦੁਪਹਿਰ ਨੂੰ ਜਦੋਂ ਬਠਿੰਡਾ-ਦਿੱਲੀ ਰੇਲ ਲਾਈਨ ‘ਤੇ ਇਕ ਮਾਲ ਗੱਡੀ ਆ ਰਹੀ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਰੇਲਵੇ ਲਾਈਨ ‘ਤੇ ਕਈ 10-12 ਫੁੱਟ ਲੰਬੀਆਂ ਲੋਹੇ ਦੀਆਂ ਰਾਡਾਂ ਰੱਖ ਦਿੱਤੀਆਂ। ਇਸ ਸਬੰਧੀ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਰ. ਪੀ.ਐੱਫ. ਅਤੇ ਰੇਲਵੇ ਵਿਭਾਗ ਨੂੰ ਦੇ ਦਿੱਤੀ ਹੈ।

ਇਸੇ ਦੌਰਾਨ ਇਕ ਮਾਲ ਗੱਡੀ ਵੀ ਉਸੇ ਟ੍ਰੈਕ ‘ਤੇ ਆ ਗਈ ਅਤੇ ਡਰਾਈਵਰ ਨੂੰ ਪਤਾ ਲੱਗਾ ਕਿ ਟ੍ਰੈਕ ‘ਤੇ ਕੁਝ ਪਿਆ ਹੈ, ਜਿਸ ਕਾਰਨ ਉਸ ਨੇ ਮਾਲ ਗੱਡੀ ਨੂੰ ਕਰੀਬ ਡੇਢ ਘੰਟੇ ਤੱਕ ਉਥੇ ਹੀ ਰੋਕੇ ਰੱਖਿਆ। ਸੂਚਨਾ ਮਿਲਣ ‘ਤੇ ਆਰ.ਪੀ., ਆਰ. ਪੀ.ਐੱਫ. ਅਤੇ ਸਿਟੀ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments