Homeਮਨੋਰੰਜਨਕੋਰੀਆ 'ਤੇ ਭਾਰਤ ਵਿਚਾਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਜਿੱਤਿਆ ਇਕ ਵੱਕਾਰੀ...

ਕੋਰੀਆ ‘ਤੇ ਭਾਰਤ ਵਿਚਾਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਜਿੱਤਿਆ ਇਕ ਵੱਕਾਰੀ ਪੁਰਸਕਾਰ

ਮੁੰਬਈ : 22 ਸਾਲਾ ਨੌਜਵਾਨ ਅਦਾਕਾਰਾ ਅਨੁਸ਼ਕਾ ਸੇਨ (Actress Anushka Sen) ਨੇ ਹਾਲ ਹੀ ‘ਚ ਕੋਰੀਆ ਅਤੇ ਭਾਰਤ ਵਿਚਾਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇਕ ਵੱਕਾਰੀ ਪੁਰਸਕਾਰ ਜਿੱਤਿਆ ਹੈ। ਇਹ ਪ੍ਰਾਪਤੀ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਬੇਹੱਦ ਪ੍ਰਭਾਵਸ਼ਾਲੀ ਹੈ।

ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਨੂੰ ਕੋਰੀਆਈ ਟੂਰਿਜ਼ਮ ਦੀ ਆਨਰੇਰੀ ਅੰਬੈਸਡਰ ਦੇ  ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕੋਰੀਆ ਅਤੇ ਭਾਰਤ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਯਤਨਾਂ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿੱਤੀ ਹੈ।

ਇਸ ਬਾਰੇ ਉਨ੍ਹਾਂ ਨੇ ਕਿਹਾ, ‘ਮੈਂ ਇਸ ਖਾਸ ਪਲ ਨੂੰ ਸਾਰਿਆਂ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ। ਮੈਨੂੰ ਸਿਓਲ ਬਿਜ਼ਨਸ ਏਜੰਸੀ ਦੇ ਸੀ.ਈ.ਓ ਸ਼੍ਰੀ ਹਿਊਨ ਵੂ ਕਿਮ ਤੋਂ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਮੈਂ ਨਿਰਦੇਸ਼ਕ ਲੀ ਜੁੰਗ-ਸਬ ਦਾ ਵੀ ਧੰਨਵਾਦ ਕਰਦੀ ਹਾਂ। ਕੋਰੀਆ ਟੂਰਿਜ਼ਮ ਦਾ ਬ੍ਰਾਂਡ ਅੰਬੈਸਡਰ ਬਣਨਾ ਅਤੇ ਭਾਰਤ-ਕੋਰੀਆ ਸਬੰਧਾਂ ਵਿੱਚ ਯੋਗਦਾਨ ਪਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ।

ਅਨੁਸ਼ਕਾ ਸੇਨ ਕੋਰੀਆ ਵਿੱਚ ਬਿਲਬੋਰਡ ‘ਤੇ ਦਿਖਾਈ ਦੇਣ ਵਾਲੀ ਪਹਿਲੀ ਭਾਰਤੀ ਹੈ। ਉਨ੍ਹਾਂ ਨੇ 50 ਮਿਲੀਅਨ ਫਾਲੋਅਰਜ਼ ਦਾ ਇੱਕ ਵਿਸ਼ਾਲ ਪ੍ਰਸ਼ੰਸਕ ਅਧਾਰ ਵੀ ਇਕੱਠਾ ਕੀਤਾ ਹੈ, ਜੋ ਉਨ੍ਹਾਂ ਦੀ ਸਖਤ ਮਿਹਨਤ ਦਾ ਪ੍ਰਮਾਣ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਅਨੁਸ਼ਕਾ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਦਿਲ ਦੋਸਤੀ ਿਡਮੇਲਾ’ ਦੀ ਸਫ਼ਲਤਾ ਦਾ ਆਨੰਦ ਲੈ ਰਹੀ ਹੈ। ਉਹ ਜਲਦੀ ਹੀ ‘ਏਸ਼ੀਆ’ ਨਾਮ ਦੇ ਇੱਕ ਅੰਤਰਰਾਸ਼ਟਰੀ ਪ੍ਰੋਜੈਕਟ ਵਿੱਚ ਵੀ ਨਜ਼ਰ ਆਵੇਗੀ। ਉਨ੍ਹਾਂ ਦੀ ਪ੍ਰਾਪਤੀ ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੈ ਅਤੇ ਉਨ੍ਹਾਂ ਦੀ ਮਿਹਨਤ ਅਤੇ ਪ੍ਰਤਿਭਾ ਉਨ੍ਹਾਂ ਨੂੰ ਸਫ਼ਲਤਾ ਦੀਆਂ ਬੁਲੰਦੀਆਂ ‘ਤੇ ਲੈ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments