Home Sport BCCI ਨੇ ਬੰਗਲਾਦੇਸ਼ ਖ਼ਿਲਾਫ਼ ਦੂਸਰੇ ਟੈਸਟ ਲਈ ਭਾਰਤੀ ਟੀਮ ਦਾ ਕੀਤਾ ਐਲਾਨ

BCCI ਨੇ ਬੰਗਲਾਦੇਸ਼ ਖ਼ਿਲਾਫ਼ ਦੂਸਰੇ ਟੈਸਟ ਲਈ ਭਾਰਤੀ ਟੀਮ ਦਾ ਕੀਤਾ ਐਲਾਨ

0

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (The Board of Control for Cricket) (ਬੀ.ਸੀ.ਸੀ.ਆਈ.) ਦੇ ਰਾਸ਼ਟਰੀ ਚੋਣਕਾਰਾਂ ਨੇ ਐਤਵਾਰ ਨੂੰ ਯਾਨੀ ਅੱਜ ਇੱਥੇ ਪਹਿਲੇ ਟੈਸਟ ‘ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਉਣ ਵਾਲੀ ਭਾਰਤੀ ਟੀਮ ਨੂੰ ਕਾਨਪੁਰ ‘ਚ ਹੋਣ ਵਾਲੇ ਦੂਜੇ ਅਤੇ ਆਖਰੀ ਮੈਚ ਲਈ ਬਰਕਰਾਰ ਰੱਖਿਆ ਹੈ।

ਭਾਰਤੀ ਟੀਮ ਨੇ ਐਤਵਾਰ ਨੂੰ ਯਾਨੀ ਅੱਜ ਮੈਚ ਦੇ ਚੌਥੇ ਦਿਨ ਦੇ ਸ਼ੁਰੂਆਤੀ ਸੈਸ਼ਨ ਵਿੱਚ ਵੱਡੀ ਜਿੱਤ ਦਰਜ ਕੀਤੀ। ਟੈਸਟ ਦੇ ਰੁਝੇਵਿਆਂ ਨੂੰ ਦੇਖਦੇ ਹੋਏ ਟੀਮ ਅਗਲੇ ਮੈਚ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਲ ਕੁਝ ਹੋਰ ਖਿਡਾਰੀਆਂ ਨੂੰ ਆਰਾਮ ਦੇ ਸਕਦੀ ਹੈ। ਬੀ.ਸੀ.ਸੀ.ਆਈ ਵੱਲੋਂ ਜਾਰੀ ਬਿਆਨ ਮੁਤਾਬਕ, ‘ਪੁਰਸ਼ ਚੋਣ ਕਮੇਟੀ ਨੇ ਬੰਗਲਾਦੇਸ਼ ਖ਼ਿਲਾਫ਼ ਆਈ.ਡੀ.ਐਫ.ਸੀ ਫਸਟ ਬੈਂਕ ਟੈਸਟ ਸੀਰੀਜ਼ ਦੇ ਦੂਜੇ ਮੈਚ ਲਈ ਉਸੇ ਟੀਮ ਨੂੰ ਬਰਕਰਾਰ ਰੱਖਿਆ ਹੈ।’

ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਲਈ ਭਾਰਤੀ ਟੀਮ: 

ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ , ਜਸਪ੍ਰੀਤ ਬੁਮਰਾਹ, ਯਸ਼ ਦਿਆਲ।

Exit mobile version