Home ਪੰਜਾਬ ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਨਿੱਜੀ ਰੰਜਿਸ਼ ਕਾਰਨ ਚਲਾਈਆਂ ਗਈਆਂ ਗੋਲੀਆਂ

ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਨਿੱਜੀ ਰੰਜਿਸ਼ ਕਾਰਨ ਚਲਾਈਆਂ ਗਈਆਂ ਗੋਲੀਆਂ

0

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਗੋਲੀਬਾਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋੜਾ ਫਾਟਕ ਨੇੜੇ ਮੋਹਕਮਪੁਰਾ ਦਸਮੇਸ਼ ਨਗਰ ਗਲੀ ਨੰਬਰ 14 ਵਿੱਚ ਨਿੱਜੀ ਰੰਜਿਸ਼ ਕਾਰਨ ਗੋਲੀਆਂ ਚਲਾਈਆਂ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋਹਕਮਪੁਰਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀਬਾਰੀ ਦੌਰਾਨ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

Exit mobile version