ਹਰਿਆਣਾ : ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਹਰਿਆਣਾ ਆ ਰਹੇ ਹਨ। ਉਹ ਜਗਾਧਰੀ, ਯਮੁਨਾਨਗਰ ਵਿੱਚ ਰੋਡ ਸ਼ੋਅ ਕਰਨਗੇ। ਇਸ ਦੌਰਾਨ ਉਹ ਜਗਾਧਰੀ ਤੋਂ ਪਾਰਟੀ ਉਮੀਦਵਾਰ ਆਦਰਸ਼ ਪਾਲ ਲਈ ਚੋਣ ਪ੍ਰਚਾਰ ਕਰਨਗੇ। ਕੇਜਰੀਵਾਲ ਦਾ ਰੋਡ ਸ਼ੋਅ ਜਗਾਧਰੀ ਦੇ ਝੰਡਾ ਚੌਕ ਤੋਂ ਦੁਪਹਿਰ 1:30 ਵਜੇ ਸ਼ੁਰੂ ਹੋ ਕੇ ਇੰਦਰਾ ਕਲੋਨੀ ਤੱਕ ਜਾਵੇਗਾ।
ਹਰਿਆਣਾ ਲਈ ਇਹ ‘ਆਪ’ ਦੀ ਗੇਮ ਪਲਾਨ
ਆਮ ਆਦਮੀ ਪਾਰਟੀ ਨੇ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗੇਮ ਪਲਾਨ ਤਿਆਰ ਕਰ ਲਿਆ ਹੈ। ਇਸ ਯੋਜਨਾ ਰਾਹੀਂ ਹਰਿਆਣਾ ਚੋਣਾਂ ਦੌਰਾਨ ਪਾਰਟੀ ਆਗੂ ਭਾਵਨਾਤਮਕ ਪੱਤਾ (ਇਮੋਸ਼ਨਲ ਕਾਰਡ) ਖੇਡਣਗੇ। ਉਹ ਕੇਜਰੀਵਾਲ ਦੇ ਜੇਲ੍ਹ ਜਾਣ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਘਟਨਾਵਾਂ ਨੂੰ ਚੋਣ ਮੁੱਦੇ ਵਜੋਂ ਉਠਾਉਣਗੇ।
ਇਸ ਤੋਂ ਇਲਾਵਾ ਸਾਰੇ ਵੱਡੇ ਚਿਹਰੇ ਅਤੇ ਕੇਜਰੀਵਾਲ ਖੁਦ ਵੱਡੀਆਂ ਰੈਲੀਆਂ ਦੀ ਬਜਾਏ ਡੋਰ-ਟੂ-ਡੋਰ ਪ੍ਰਚਾਰ ਕਰਨਗੇ। ਇਸ ਨਾਲ ਉਨ੍ਹਾਂ ਨੂੰ ਲੋਕਾਂ ਵਿਚ ਜਾਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਉਹ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਆਪਣੀ ਪਾਰਟੀ ਦਾ ਏਜੰਡਾ ਸਮਝਾ ਸਕਣਗੇ।