Homeਪੰਜਾਬਅਫਸਾਨਾ ਖਾਨ ਨੂੰ ਕਪਿਲ ਸ਼ਰਮਾ ਤੇ ਉਨਾਂ ਦੀ ਪਤਨੀ ਤੋਂ ਮਿਲਿਆ ਖਾਸ...

ਅਫਸਾਨਾ ਖਾਨ ਨੂੰ ਕਪਿਲ ਸ਼ਰਮਾ ਤੇ ਉਨਾਂ ਦੀ ਪਤਨੀ ਤੋਂ ਮਿਲਿਆ ਖਾਸ ਤੋਹਫ਼ਾ

ਪੰਜਾਬ : ਅਫਸਾਨਾ ਖਾਨ (Afsana Khan) ਨੇ ਆਪਣੀਆਂ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਖੂਬਸੂਰਤ ਗਹਿਣੇ ਉਸ ਨੂੰ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ (Kapil Sharma and Ginni Chatrath) ਨੇ ਗਿਫਟ ਕੀਤੇ ਹਨ। ਅਫਸਾਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਗਾਇਕਾ ਅਫਸਾਨਾ ਖਾਨ ਕਪਿਲ ਸ਼ਰਮਾ ਨੂੰ ਆਪਣਾ ਭਰਾ ਮੰਨਦੀ ਹੈ ਅਤੇ ਉਨ੍ਹਾਂ ਦੇ ਘਰ ਆਉਂਦੀ ਰਹਿੰਦੀ ਹੈ। ਗਾਇਕਾ ਅਫਸਾਨਾ ਖਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੇਸ਼ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ‘ਯਾਰ ਮੇਰਾ ਤਿਤਲੀਆਂ ਵਰਗਾ’, ‘ਧੱਕਾ’, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਵਰਗੇ ਕਈ ਹਿੱਟ ਗੀਤ ਦਿੱਤੇ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments