Homeਸੰਸਾਰਅਮਰੀਕਾ ਦੇ ਸੰਸਦ ਮੈਂਬਰਾਂ ਨੇ ਨਿਊਯਾਰਕ 'ਚ ਹੋਏ ਮੰਦਿਰ ਦੀ ਬੇਅਦਬੀ ਦੀ...

ਅਮਰੀਕਾ ਦੇ ਸੰਸਦ ਮੈਂਬਰਾਂ ਨੇ ਨਿਊਯਾਰਕ ‘ਚ ਹੋਏ ਮੰਦਿਰ ਦੀ ਬੇਅਦਬੀ ਦੀ ਕੀਤੀ ਨਿੰਦਾ

ਵਾਸ਼ਿੰਗਟਨ : ਅਮਰੀਕਾ ਦੇ ਸੰਸਦ ਮੈਂਬਰਾਂ ਨੇ ਬੀਤੇ ਦਿਨ ਨਿਊਯਾਰਕ ‘ਚ ਇਕ ਹਿੰਦੂ ਮੰਦਰ ਨੂੰ ਜਾਂਦੀ ਸੜਕ ਅਤੇ ਉਸ ਦੇ ਸਾਈਨ ਬੋਰਡ ਨੂੰ ਖਰਾਬ ਕਰਨ ਦੀ ਸਖਤ ਨਿੰਦਾ ਕੀਤੀ ਅਤੇ ਇਸ ਘਟਨਾ ‘ਚ ਸ਼ਾਮਲ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ, ‘ਮੈਂ ਨਿਊਯਾਰਕ ਦੇ ਮੇਲਵਿਲੇ ਵਿਚ ਇਕ ਹਿੰਦੂ ਮੰਦਰ ਦੀ ਬੇਅਦਬੀ ਦੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਪੂਜਾ ਦੀ ਆਜ਼ਾਦੀ ਸਾਡੇ ਲੋਕਤੰਤਰ ਦੀ ਨੀਂਹ ਹੈ। ਧੱਕੇਸ਼ਾਹੀ, ਪਰੇਸ਼ਾਨੀ ਜਾਂ ਹਿੰਸਾ ਦੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਸਾਨੂੰ ਜਵਾਬਦੇਹੀ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਦੁਬਾਰਾ ਨਾ ਹੋਵੇ।

ਮੇਲਵਿਲੇ, ਨਿਊਯਾਰਕ ਵਿੱਚ ਬੀ.ਏ.ਪੀ.ਐਸ ਸਵਾਮੀਨਾਰਾਇਣ ਮੰਦਿਰ ਨੂੰ ਜਾਣ ਵਾਲੀ ਸੜਕ ਅਤੇ ਇਸ ਦੇ ਬਾਹਰ ਲੱਗੇ ਸੰਕੇਤਾਂ ਨੂੰ ਸੋਮਵਾਰ ਨੂੰ ਪੇਂਟ ਅਤੇ ਅਪਮਾਨਜਨਕ ਸ਼ਬਦਾਂ ਨਾਲ ਵਿਗਾੜ ਦਿੱਤਾ ਗਿਆ। BAPS ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘ਪਿੱਠਭੂਮੀ ਜਾਂ ਵਿਸ਼ਵਾਸ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਲਈ ਸ਼ਾਂਤੀ, ਸਤਿਕਾਰ ਅਤੇ ਸਦਭਾਵਨਾ, ਅਮਰੀਕਾ ਵਿੱਚ ਧਾਰਮਿਕ ਆਜ਼ਾਦੀ ਦੀ ਨੀਂਹ ਹੈ।’

ਇਲੀਨੋਇਸ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਕਾਰਵਾਈ ਨੂੰ ਘਿਣਾਉਣਾ ਦੱਸਿਆ। ਉਨ੍ਹਾਂ ਨੇ ਅਮਰੀਕੀਆਂ ਵਿੱਚ ਏਕਤਾ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ, ‘ਮੰਦਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਘਿਣਾਉਣੀ ਹਰਕਤ ਤੋਂ ਮੈਂ ਹੈਰਾਨ ਹਾਂ। ‘ਜਿਵੇਂ ਕਿ ਸਾਡੇ ਦੇਸ਼ ਵਿੱਚ ਰਾਜਨੀਤਿਕ ਹਿੰਸਾ ਅਤੇ ਕੱਟੜਤਾ ਵਧਦੀ ਜਾ ਰਹੀ ਹੈ, ਸਾਨੂੰ ਹਰ ਤਰ੍ਹਾਂ ਦੇ ਨਫ਼ਰਤੀ ਅਪਰਾਧ ਦੇ ਵਿਰੁੱਧ ਅਮਰੀਕੀਆਂ ਵਜੋਂ ਇੱਕਜੁੱਟ ਹੋਣ ਦੀ ਲੋੜ ਹੈ।’ ਸਾਂਸਦ ਸ੍ਰੀ ਥਾਣੇਦਾਰ ਨੇ ਕਿਹਾ, ‘ਅਜਿਹੇ ਵਹਿਸ਼ੀ, ਕੱਟੜਤਾ ਅਤੇ ਨਫ਼ਰਤ ਦੇ ਕੰਮਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। BAPS ਨਾਲ ਜੁੜੇ ਲੋਕ ਇਨਸਾਫ਼ ਦੇ ਹੱਕਦਾਰ ਹਨ। ‘ਹਿੰਦੂ ਅਮਰੀਕਨ ਫਾਊਂਡੇਸ਼ਨ’ ਨੇ ਨਿਆਂ ਵਿਭਾਗ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments