Homeਦੇਸ਼ਡੇਰਾ ਜਗਮਾਲਵਾਲੀ ਨੂੰ ਮਿਲੇ ਨਵੇਂ ਡੇਰਾ ਮੁਖੀ , ਬਾਬਾ ਗੁਰਿੰਦਰ ਸਿੰਘ ਨੇ...

ਡੇਰਾ ਜਗਮਾਲਵਾਲੀ ਨੂੰ ਮਿਲੇ ਨਵੇਂ ਡੇਰਾ ਮੁਖੀ , ਬਾਬਾ ਗੁਰਿੰਦਰ ਸਿੰਘ ਨੇ ਨਿਭਾਈ ਦਸਤਾਰ ਸਜਾਉਣ ਦੀ ਰਸਮ

ਪੰਜਾਬ: ਡੇਰਾ ਜਗਮਾਲਵਾਲੀ (Dera Jagmal Wali) ਨੂੰ ਨਵੇਂ ਡੇਰਾ ਮੁਖੀ ਮਿਲ ਗਏ ਹਨ। ਡੇਰਾ ਜਗਮਾਲ ਵਾਲੀ ਵਿਖੇ ਅੱਜ ਬਾਬਾ ਬਰਿੰਦਰ ਢਿੱਲੋਂ (Baba Barinder Dhillon) ਦੀ ਦਸਤਾਰਬੰਦੀ ਕੀਤੀ ਗਈ।

ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਸਤਾਰ ਸਜਾਉਣ ਦੀ ਰਸਮ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਗਿੱਲ ਨੇ ਨਿਭਾਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਪਹੁੰਚੇ ਸਨ। ਇਸ ਮੌਕੇ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਨਾਲ ਨਜ਼ਰ ਆਏ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਉੱਤਰਾਧਿਕਾਰੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਹੈ ਅਤੇ ਸੰਗਤਾਂ ਦੇ ਨਾਮ ਕਰਨ ਦਾ ਅਧਿਕਾਰ ਵੀ ਦਿੱਤਾ ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments