Home Sport ਸ਼੍ਰੀਲੰਕਾ ਨੇ ਨਿਊਜ਼ੀਲੈਂਡ ਸੀਰੀਜ਼ ਲਈ ਟੈਸਟ ਟੀਮ ਦਾ ਕੀਤਾ ਐਲਾਨ

ਸ਼੍ਰੀਲੰਕਾ ਨੇ ਨਿਊਜ਼ੀਲੈਂਡ ਸੀਰੀਜ਼ ਲਈ ਟੈਸਟ ਟੀਮ ਦਾ ਕੀਤਾ ਐਲਾਨ

0

ਸਪੋਰਟਸ ਡੈਸਕ : ਸ਼੍ਰੀਲੰਕਾ (Sri Lanka) ਨੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ਲਈ ਆਪਣੀ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਓਸ਼ਾਦਾ ਫਰਨਾਂਡੋ ਨੇ ਆਖਰੀ ਵਾਰ ਮਾਰਚ 2023 ਵਿੱਚ ਟੈਸਟ ਟੀਮ ਵਿੱਚ ਵਾਪਸੀ ਕੀਤੀ ਸੀ। ਦੋ ਮੈਚਾਂ ਦੀ ਟੈਸਟ ਸੀਰੀਜ਼, ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ, 18 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ।

ਫਰਨਾਂਡੋ ਨੇ ਸ਼੍ਰੀਲੰਕਾ ‘ਏ’ ਲਈ ਇਸ ਮਹੀਨੇ ਦੀ ਸ਼ੁਰੂਆਤ ‘ਚ ਦੱਖਣੀ ਅਫਰੀਕਾ ‘ਏ’ ਦੇ ਖਿਲਾਫ 122 ਅਤੇ 80 ਦੌੜਾਂ ਦੀ ਸ਼ਾਨਦਾਰ ਫਾਰਮ ਦਿਖਾਈ ਹੈ। 33 ਸਾਲਾ ਨਿਸ਼ਾਨ ਮਦੁਸ਼ਕਾ ਦੀ ਥਾਂ ਲੈਣਗੇ, ਜੋ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਇੰਗਲੈਂਡ ਜਾਣ ਵਾਲੀ ਟੀਮ ਦਾ ਹਿੱਸਾ ਸੀ। ਕਾਸੁਨ ਰਜਿਥਾ ਅਤੇ ਨਿਸਾਲਾ ਥਾਰਕਾ ਦੋ ਹੋਰ ਖਿਡਾਰੀ ਹਨ ਜੋ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ, ਜਦਕਿ ਸ਼੍ਰੀਲੰਕਾ ਨੇ 15 ਮੈਂਬਰਾਂ ਨੂੰ ਬਰਕਰਾਰ ਰੱਖਿਆ ਹੈ ਜੋ ਦੌਰੇ ਲਈ ਇੰਗਲੈਂਡ ਗਏ ਸਨ।

ਆਈ.ਸੀ.ਸੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਨੰਜੈ ਡੀ ਸਿਲਵਾ ਕਪਤਾਨ ਦੇ ਰੂਪ ਵਿੱਚ ਬਣੇ ਰਹਿਣਗੇ। ਉਨ੍ਹਾਂ ਨੂੰ ਦਿਮੁਥ ਕਰੁਣਾਰਤਨੇ, ਐਂਜੇਲੋ ਮੈਥਿਊਜ਼ ਅਤੇ ਦਿਨੇਸ਼ ਚਾਂਦੀਮਲ ਵਰਗੇ ਤਜਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਪਥੁਮ ਨਿਸਾਂਕਾ, ਕਮਿੰਦੂ ਮੈਂਡਿਸ ਅਤੇ ਸਦਿਰਾ ਸਮਰਾਵਿਕਰਮਾ ਵਰਗੇ ਹੋਨਹਾਰ ਨੌਜਵਾਨ ਖਿਡਾਰੀਆਂ ਦਾ ਸਮਰਥਨ ਮਿਲੇਗਾ।

ਟੀਮ: 

ਧਨੰਜੈ ਡੀ ਸਿਲਵਾ (ਕਪਤਾਨ), ਦਿਮੁਥ ਕਰੁਣਾਰਤਨੇ, ਪਥੁਮ ਨਿਸਾਂਕਾ, ਕੁਸਲ ਮੈਂਡਿਸ, ਐਂਜੇਲੋ ਮੈਥਿਊਜ਼, ਦਿਨੇਸ਼ ਚਾਂਦੀਮਲ, ਕਮਿੰਡੂ ਮੈਂਡਿਸ, ਸਦਿਰਾ ਸਮਰਾਵਿਕਰਮਾ, ਓਸ਼ਾਦਾ ਫਰਨਾਂਡੋ, ਅਸਿਥਾ ਫਰਨਾਂਡੋ, ਵਿਸ਼ਵਾ ਫਰਨਾਂਡੋ, ਲਾਹਿਰੂ ਕੁਮਾਰਾ, ਪ੍ਰਭਾਤ ਜੈਸੂਿਰਆ, ਵਨੇਸ਼ ਮੇਨਡਿਸ,ਜੇਫਰੀ ਵੇਂਡਰਸੇ, ਮਿਲਨ ਰਥਨਾਇਕੇ।

Exit mobile version