ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ (Sri Muktsar Sahib) ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਨੀਟ ਪ੍ਰੀਖਿਆ 2017 ਵਿੱਚ ਟਾਪ ਕਰਨ ਵਾਲੇ ਨਵਦੀਪ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਨਵਦੀਪ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦਾ ਵਿ ਦਿਆਰਥੀ ਸੀ ਅਤੇ ਉਸ ਨੇ ਸਾਲ 2017 ਦੀ ਨੀਟ ਪ੍ਰੀਖਿਆ ‘ਚ ਟਾਪ ਕੀਤਾ ਸੀ। ਉਹ ਹੁਣ ਮੌਲਾਨਾ ਆਜ਼ਾਦ ਕਾਲਜ, ਨਵੀਂ ਦਿੱਲੀ ਵਿੱਚ ਐਮ.ਡੀ. ਰੇਡੀਓ ਡਾਇਗਨੋਸਿਸ ਦੀ ਪੜ੍ਹਾਈ ਕਰ ਰਿਹਾ ਸੀ।
ਉਸ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਮੁਤਾਬਕ ਉਸ ਨੇ ਖੁਦਕੁਸ਼ੀ ਕਰ ਲਈ ਹੈ ਪਰ ਫਿਲਹਾਲ ਬਿਨਾਂ ਪੁੱਛਗਿੱਛ ਤੋਂ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ, ਮਾਮਲੇ ਦੀ ਜਾਂਚ ਜਾਰੀ ਹੈ।