Homeਦੇਸ਼ਦਿੱਲੀ 'ਚ ਡੇਂਗੂ ਦੇ ਮਾਮਲਿਆਂ 'ਚ ਹੋਇਆਂ ਵਾਧਾ, 2 ਦੀ ਹੋਈ ਮੌਤ

ਦਿੱਲੀ ‘ਚ ਡੇਂਗੂ ਦੇ ਮਾਮਲਿਆਂ ‘ਚ ਹੋਇਆਂ ਵਾਧਾ, 2 ਦੀ ਹੋਈ ਮੌਤ

ਨਵੀਂ ਦਿੱਲੀ : ਦਿੱਲੀ ਵਿੱਚ ਡੇਂਗੂ ਦੇ ਮਾਮਲੇ  (Dengue Cases) ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਦੋ ਮੌਤਾਂ ਹੋ ਚੁੱਕੀਆਂ ਹਨ।  ਰਿਪੋਰਟਾਂ ਅਨੁਸਾਰ, ਇੱਕ ਦੀ ਮੌਤ ਲੋਕ ਨਾਇਕ ਹਸਪਤਾਲ ਅਤੇ ਦੂਜੀ ਸਫਦਰਜੰਗ ਹਸਪਤਾਲ ਵਿੱਚ ਦਰਜ ਕੀਤੀ ਗਈ ਹੈ। ਦਿੱਲੀ ‘ਚ ਪਹਿਲੀ ਜਨਵਰੀ ਤੋਂ 10 ਸਤੰਬਰ ਤੱਕ ਡੇਂਗੂ ਦੇ ਕੁੱਲ 675 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਅਗਸਤ ‘ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਨਜਫਗੜ੍ਹ ਖੇਤਰ ਵਿੱਚ 103 ਅਤੇ ਸ਼ਾਹਦਰਾ ਉੱਤਰੀ ਖੇਤਰ ਵਿੱਚ 84 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸੇ ਸਮੇਂ ਦੌਰਾਨ ਮਲੇਰੀਆ ਦੇ 260 ਅਤੇ ਚਿਕਨਗੁਨੀਆ ਦੇ 32 ਮਾਮਲੇ ਵੀ ਸਾਹਮਣੇ ਆਏ ਹਨ।

ਰਿਪੋਰਟਾਂ ਦੇ ਅਨੁਸਾਰ, ਦਿੱਲੀ ਵਿੱਚ ਬੀਤੇ ਦਿਨ ਡੇਂਗੂ ਨਾਲ ਆਪਣੀ ਪਹਿਲੀ ਮੌਤ ਦਰਜ ਕੀਤੀ ਗਈ ਜਦੋਂ ਇੱਕ 54 ਸਾਲਾ ਵਿਅਕਤੀ ਦੀ ਲੋਕ ਨਾਇਕ ਹਸਪਤਾਲ ਵਿੱਚ ਮੌਤ ਹੋ ਗਈ। ਦੂਜੀ ਮੌਤ ਸਫਦਰਜੰਗ ਹਸਪਤਾਲ ਵਿੱਚ ਹੋਈ। ਡਾਕਟਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੀ ਗੰਭੀਰਤਾ ਘੱਟ ਹੈ, ਪਰ ਮਾਨਸੂਨ ਦੌਰਾਨ ਜ਼ਿਆਦਾ ਮੀਂਹ ਪੈਣ ਕਾਰਨ ਮਾਮਲੇ ਵਧਣ ਦੀ ਸੰਭਾਵਨਾ ਹੈ। ਹਾਲ ਹੀ ‘ਚ ਸਫਦਰਜੰਗ ਹਸਪਤਾਲ ‘ਚ 24 ਘੰਟਿਆਂ ਦੇ ਅੰਦਰ 15 ਡੇਂਗੂ ਦੇ ਮਰੀਜ਼ ਦਾਖਲ ਕੀਤੇ ਗਏ ਸਨ ਅਤੇ 1 ਜੁਲਾਈ ਤੋਂ ਹੁਣ ਤੱਕ ਕੁੱਲ 70 ਮਰੀਜ਼ ਦਾਖਲ ਹੋਏ ਹਨ।

ਹੋਲੀ ਫੈਮਿਲੀ ਹਸਪਤਾਲ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਹਰ ਰੋਜ਼ ਦੋ-ਤਿੰਨ ਕੇਸ ਸਾਹਮਣੇ ਆਏ, ਜਦੋਂ ਕਿ ਦੂਜੇ ਹਫ਼ਤੇ ਇਹ ਗਿਣਤੀ ਵੱਧ ਕੇ ਚਾਰ-ਪੰਜ ਪ੍ਰਤੀ ਦਿਨ ਹੋ ਗਈ। ਲੋਕ ਨਾਇਕ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ: ਸੁਰੇਸ਼ ਕੁਮਾਰ ਅਨੁਸਾਰ ਇਸ ਵਾਰ ਭਾਰੀ ਬਰਸਾਤ ਕਾਰਨ ਡੇਂਗੂ ਦੇ ਕੇਸ ਵੱਧ ਰਹੇ ਹਨ।

ਸਾਲ 2023 ਵਿੱਚ ਦਿੱਲੀ ਵਿੱਚ ਡੇਂਗੂ ਦੇ 16,866 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 19 ਮੌਤਾਂ ਹੋਈਆਂ ਸਨ। ਡੇਂਗੂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਡੇਂਗੀਆਲ ਨਾਮ ਦੀ ਵੈਕਸੀਨ ਵੀ ਤਿਆਰ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ICMR ਅਤੇ Panacea Biotech ਨੇ ਮਿਲ ਕੇ ਭਾਰਤ ਵਿੱਚ ਇਸ ਵੈਕਸੀਨ ਦਾ ਫੇਜ਼ ਤੀਜ਼ੇ ਪੜਾਅ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments