Homeਪੰਜਾਬਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ

ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ

ਪੰਜਾਬ : ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਤਹਿਤ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ.ਐਲ.ਡੀ.ਏ.) 19 ਸਤੰਬਰ ਤੋਂ ਪਲੇਟਫਾਰਮ ਨੰਬਰ 5 ਅਤੇ 6 ਨੂੰ ਦੁਬਾਰਾ ਬੰਦ ਕਰੇਗੀ। ਜਾਣਕਾਰੀ ਮੁਤਾਬਕ ਦੋਵੇਂ ਪਲੇਟਫਾਰਮ 10 ਦਿਨਾਂ ਲਈ ਬੰਦ ਰਹਿਣਗੇ। ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਲਗਭਗ 6 ਟਰੇਨਾਂ ਨੂੰ ਪਲੇਟਫਾਰਮ 2 ਅਤੇ 3 ‘ਤੇ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਲੇਟਫਾਰਮਾਂ ‘ਤੇ ਪਿੱਲਰ ਤਿਆਰ ਹੋ ਚੁੱਕੇ ਹਨ, ਹੁਣ ਉਨ੍ਹਾਂ ‘ਤੇ ਗਰਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ, ਜੋ ਚੰਡੀਗੜ੍ਹ ਅਤੇ ਪੰਚਕੂਲਾ ਦੇ ਦੋਵਾਂ ਸਿਰਿਆਂ ਨੂੰ ਜੋੜਨਗੇ।

ਤੁਹਾਨੂੰ ਦੱਸ ਦੇਈਏ ਕਿ ਰੇਲਵੇ ਸਟੇਸ਼ਨ ਦੇ ਦੋਵਾਂ ਸਿਰਿਆਂ ‘ਤੇ 12 ਮੀਟਰ ਚੌੜੇ ਦੋ ਫੁੱਟ ਓਵਰਬ੍ਰਿਜ (ਐਫ.ਓ.ਬੀ) ਬਣਾਏ ਜਾਣਗੇ, ਇੱਕ ਕਾਲਕਾ ਅਤੇ ਦੂਜਾ ਅੰਬਾਲਾ ਸਟੇਸ਼ਨ ਦੇ ਸਿਰੇ ‘ਤੇ ਬਣਾਿੲਆ ਜਾਵੇਗਾ। ਕਾਲਕਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਸਿੱਧੇ ਚੰਡੀਗੜ੍ਹ-ਪੰਚਕੂਲਾ ਦੇ ਪਾਰਕਿੰਗ ਏਰੀਆ ‘ਚ ਪਹੁੰਚਣਗੇ, ਜਦਕਿ ਅੰਬਾਲਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਇਮਾਰਤ ਦੇ ਅੰਦਰ ਜਾਣਗੇ।

ਆਰ.ਐਲ.ਡੀ.ਏ ਵੱਲੋਂ ਓਵਰਬ੍ਰਿਜ ਲਈ ਪਿੱਲਰ ਸਾਰੇ ਪਲੇਟਫਾਰਮਾਂ ‘ਤੇ ਲਗਾ ਦਿੱਤੇ ਗਏ ਹਨ, ਹੁਣ ਓਵਰਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ‘ਤੇ ਕੰਪਨੀ ਨੇ ਗਰਡਰ ਵਿਛਾਉਣਾ ਹੈ। ਜਿਸ ਲਈ ਪਹਿਲਾਂ ਪਲੇਟਫਾਰਮ ਨੰਬਰ 5 ਅਤੇ 6 ਨੂੰ ਬਲਾਕ ਕੀਤਾ ਜਾਵੇਗਾ। ਇਸ ਤੋਂ ਬਾਅਦ ਪਲੇਟਫਾਰਮ ਨੰਬਰ-3 ਅਤੇ 4 ਅਤੇ ਫਿਰ ਪਲੇਟਫਾਰਮ ਨੰਬਰ-1 ਅਤੇ 2 ਨੂੰ ਬਲਾਕ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਪਲੇਟਫਾਰਮ ਵੱਖ-ਵੱਖ ਮਿਤੀਆਂ ਨੂੰ ਬੰਦ ਰਹਿਣਗੇ। ਜਿਸ ਲਈ ਰੇਲਵੇ ਬੋਰਡ ਤੋਂ ਇਜਾਜ਼ਤ ਮੰਗੀ ਗਈ ਹੈ। ਪਲੇਟਫਾਰਮ ਨੰਬਰ 5 ਅਤੇ 6 ਦੇ ਬੰਦ ਹੋਣ ਕਾਰਨ ਕੁਝ ਟਰੇਨਾਂ ਨੂੰ ਪਲੇਟਫਾਰਮ ਨੰਬਰ 2 ਅਤੇ 3 ‘ਤੇ ਸ਼ਿਫਟ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments