Home Lifestyle ਜਾਣੋ ਕੀਵੀ ਦਾ ਸੇਵਨ ਕਰਨ ਦੇੇ ਅਦਭੁੱਤ ਫਾਇਦੇ

ਜਾਣੋ ਕੀਵੀ ਦਾ ਸੇਵਨ ਕਰਨ ਦੇੇ ਅਦਭੁੱਤ ਫਾਇਦੇ

0

Health News : ਸਵੇਰੇ ਖ਼ਾਲੀ ਪੇਟ ਕੀਵੀ (Kiwi) ਖਾਣ ਨਾਲ ਕੈਲੇਸਟਰੋਲ ਲੈਵਲ ਕੰਟਰੋਲ ਵਿਚ ਰਹਿੰਦਾ ਹੈ ਕੀਵੀ ਫਲ ਵਿਟਾਮਿਨ ਏ, ਸੀ, ਕੇ, ਪੋਟਾਸ਼ੀਅਮ, ਫ਼ਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਵੈਸੇ ਤਾਂ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਖਾ ਸਕਦੇ ਹੋ ਪਰ ਮਾਹਰਾਂ ਅਨੁਸਾਰ ਸਵੇਰੇ ਖ਼ਾਲੀ ਪੇਟ ਕੀਵੀ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਆਉ ਜਾਣਦੇ ਹਾਂ ਕੀਵੀ ਖਾਣ ਦੇ ਫ਼ਾਇਦਿਆਂ ਬਾਰੇ: ਜ਼ਿਆਦਾਤਰ ਲੋਕ ਕੀਵੀ ਨੂੰ ਛਿੱਲ ਕੇ ਖਾਂਦੇ ਹਨ ਪਰ ਇਸ ਦੇ ਛਿਲਕੇ ਵੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ਵਿਚ ਕੀਵੀ ਨੂੰ ਛਿਲਕਿਆਂ ਨਾਲ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਡਾਈਟ ਵਿਚ ਇਸ ਨੂੰ ਸਿੱਧਾ ਖਾਣ ਤੋਂ ਇਲਾਵਾ ਤੁਸੀਂ ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ।

ਕੀਵੀ (Kiwi) ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਤਰ੍ਹਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼, ਗੈਸ, ਐਸੀਡਿਟੀ, ਬਦਹਜ਼ਮੀ ਆਦਿ ਤੋਂ ਬਚਾਅ ਰਹਿੰਦਾ ਹੈ।ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ। ਅਜਿਹੇ ਵਿਚ ਦਿਲ ਦੇ ਮਰੀਜ਼ਾਂ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਣ ਲਈ ਸਵੇਰੇ ਖ਼ਾਲੀ ਪੇਟ ਕੀਵੀ ਖਾਣਾ ਵਧੀਆ ਮੰਨਿਆ ਜਾਂਦਾ ਹੈ। ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਅਪਣੀ ਰੋਜ਼ਾਨਾ ਡਾਈਟ ਵਿਚ ਕੀਵੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨੂੰ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਦੂਰ ਹੁੰਦੀ ਹੈ।

ਕੀਵੀ Weight loss ਲਈ ਵੀ ਫਾਇਦੇਮੰਦ ਹੈ ਇਸ ਦਾ ਸੇਵਨ ਕਰਨ ਨਾਲ ਭਾਰ ਕੰਟਰੋਲ ਵਿਚ ਰਹਿੰਦਾ ਹੈ ਤੇ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਇਸ ਨਾਲ ਵਾਇਰਲ ਇੰਫ਼ੈਕਸ਼ਨ ਦਾ ਖ਼ਤਰਾ ਵੀ ਬਹੁਤ ਹਦ ਤੱਕ ਘੱਟ ਰਹਿੰਦਾ ਹੈ। ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕੀਵੀ ਖਾਣ ਨਾਲ ਥਕਾਵਟ, ਕਮਜ਼ੋਰੀ ਆਦਿ ਦੂਰ ਹੋ ਕੇ ਦਿਨ ਭਰ ਤੰਦਰੁਸਤ ਮਹਿਸੂਸ ਹੁੰਦਾ ਹੈ। ਕੀਵੀ ਨੂੰ ਸਰੀਰ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਮਾਹਰਾਂ ਅਨੁਸਾਰ ਸਵੇਰੇ ਖਾਲੀ ਪੇਟ ਕੀਵੀ ਖਾਣ ਨਾਲ ਚਿਹਰੇ ਦੇ ਦਾਗ਼ਾਂ ਦੀ ਸ਼ਿਕਾਇਤ ਖ਼ਤਮ ਹੋ ਜਾਂਦੀ ਹੈ। ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਕੇ ਚਿਹਰਾ ਬੇਦਾਗ, ਕੋਮਲ ਅਤੇ ਜਵਾਨ ਨਜ਼ਰ ਆਉਂਦਾ ਹੈ।

Exit mobile version