Homeਸੰਸਾਰਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ 59 ਲੋਕਾਂ ਖ਼ਿਲਾਫ਼ ਦਰਜ...

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ 59 ਲੋਕਾਂ ਖ਼ਿਲਾਫ਼ ਦਰਜ ਕੀਤਾ ਗਿਆ ਕੇਸ

ਢਾਕਾ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Bangladesh’s former Prime Minister Sheikh Hasina) ਸਮੇਤ 59 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ 4 ਅਗਸਤ ਨੂੰ ਦਿਨਾਜਪੁਰ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਇਕ ਵਿਦਿਆਰਥੀ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਦਰਜ ਕੀਤਾ ਗਿਆ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਦਿਨਾਜਪੁਰ ਦੇ ਰਾਜਬਤੀ ਇਲਾਕੇ ਦੇ ਰਹਿਣ ਵਾਲੇ 22 ਸਾਲਾ ਫਹੀਮ ਫੈਜ਼ਲ ਨੇ ਸ਼ੁੱਕਰਵਾਰ ਨੂੰ ਕੋਤਵਾਲੀ ਥਾਣੇ ‘ਚ ਮਾਮਲਾ ਦਰਜ ਕਰਵਾਇਆ ਸੀ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਉਸ ‘ਤੇ ਗੋਲੀ ਚਲਾਈ ਗਈ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ।

ਪੁਲਿਸ ਸਟੇਸ਼ਨ ਇੰਚਾਰਜ ਫਰੀਦ ਹੁਸੈਨ ਨੇ ਸ਼ਨੀਵਾਰ ਨੂੰ ਡੇਲੀ ਸਟਾਰ ਨੂੰ ਇਸ ਦੀ ਪੁਸ਼ਟੀ ਕੀਤੀ। ਮਾਮਲੇ ‘ਚ ਦਰਜ ਕੀਤੇ ਬਿਆਨ ਮੁਤਾਬਕ ਫੈਜ਼ਲ, ਜਿਸ ਨੇ ਵਿਤਕਰੇ ਵਿਰੋਧੀ ਵਿਦਿਆਰਥੀ ਅੰਦੋਲਨ ‘ਚ ਹਿੱਸਾ ਲਿਆ ਸੀ, ਨੂੰ ਦਿਨਾਜਪੁਰ ਸਦਰ ਹਸਪਤਾਲ ਨੇੜੇ ਪ੍ਰਦਰਸ਼ਨਕਾਰੀਆਂ ‘ਤੇ ਹਮਲੇ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।

ਪ੍ਰਦਰਸ਼ਨਕਾਰੀਆਂ ‘ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ‘ਚ ਫੈਜ਼ਲ ਦੇ ਚਿਹਰੇ, ਛਾਤੀ, ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਕਈ ਸੱਟਾਂ ਲੱਗੀਆਂ ਹਨ। ਉਸ ਦਾ ਦੀਨਾਜਪੁਰ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਅਤੇ ਉਹ ਅੰਸ਼ਕ ਤੌਰ ‘ਤੇ ਠੀਕ ਹੋ ਗਿਆ। ਮੁਲਜ਼ਮਾਂ ਵਿੱਚ ਸਾਬਕਾ ਵ੍ਹਿਪ ਇਕਬਾਲੁਰ ਰਹੀਮ, ਦਿਨਾਜਪੁਰ ਸਦਰ ਉਪਜ਼ਿਲਾ ਪ੍ਰਧਾਨ ਇਮਦਾਦ ਸਰਕਾਰ ਅਤੇ ਜ਼ਿਲ੍ਹਾ ਜੁਬੋ ਲੀਗ ਦੇ ਜਨਰਲ ਸਕੱਤਰ ਅਨਵਰ ਹੁਸੈਨ ਵੀ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਹਸੀਨਾ ਦੇ ਖ਼ਿਲਾਫ਼ ਹੁਣ ਤੱਕ ਕੁੱਲ 155 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕਤਲ ਦੇ 136, ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਅਤੇ ਨਸਲਕੁਸ਼ੀ ਦੇ ਸੱਤ, ਅਗਵਾ ਦੇ ਤਿੰਨ, ਕਤਲ ਦੀ ਕੋਸ਼ਿਸ਼ ਦੇ ਅੱਠ ਅਤੇ ਇੱਕ ਬੀ.ਐਨ.ਪੀ ਦੇ ਜਲੂਸ ਦਾ ਮਾਮਲਾ ਸ਼ਾਮਲ ਹੈ।

ਓ.ਸੀ ਨੇ ਕਿਹਾ ਕਿ ਸ਼ੇਖ ਹਸੀਨਾ ਅਤੇ ਸਾਬਕਾ ਸਥਾਨਕ ਵਿਧਾਇਕ ਇਕਬਾਲੁਰ ਰਹੀਮ ਨੂੰ ਮਾਮਲੇ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਮੁਲਜ਼ਮ ਬਣਾਇਆ ਗਿਆ ਹੈ, ਜਦੋਂ ਕਿ 57 ਹੋਰਾਂ ਸਮੇਤ ਕਈ ਹੋਰ ਅਣਪਛਾਤੇ ਮੁਲਜ਼ਮਾਂ ਦੇ ਨਾਮ ਸ਼ਾਮਲ ਹਨ। ਸਾਬਕਾ ਵ੍ਹਿਪ ‘ਤੇ ਸ਼ੇਖ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ ਹੁਣ ਤੱਕ ਚਾਰ ਮਾਮਲਿਆਂ ‘ਚ ਦੋਸ਼ ਤੈਅ ਕੀਤੇ ਜਾ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments