HomeਹਰਿਆਣਾIMD ਨੇ ਹਰਿਆਣਾ ਦੇ 19 ਸ਼ਹਿਰਾਂ 'ਚ ਅੱਜ ਮੀਂਹ ਲਈ 'ਯੈਲੋ ਅਲਰਟ'...

IMD ਨੇ ਹਰਿਆਣਾ ਦੇ 19 ਸ਼ਹਿਰਾਂ ‘ਚ ਅੱਜ ਮੀਂਹ ਲਈ ‘ਯੈਲੋ ਅਲਰਟ’ ਕੀਤਾ ਜਾਰੀ

ਹਰਿਆਣਾ: ਹਰਿਆਣਾ ਦੇ 19 ਸ਼ਹਿਰਾਂ ਵਿਚ ਅੱਜ ਮੌਸਮ ਖ਼ਰਾਬ ਹੋਣ ਵਾਲਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ (The Meteorological Department) ਨੇ ਮੀਂਹ ਲਈ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ। ਬਹਾਦੁਰਗੜ੍ਹ, ਸਾਂਪਲਾ, ਰੋਹਤਕ, ਖਰਖੌਂਡਾ, ਸੋਨੀਪਤ, ਗਨੌਰ, ਸਮਾਲਖਾ, ਬਾਪੌਲੀ, ਖਰੋਂਡਾ, ਕਰਨਾਲ, ਗੋਹਾਨਾ, ਇਸਰਾਨਾ, ਸਫੀਦੋ, ਪਾਣੀਪਤ, ਅਸੰਧ, ਕੈਥਲ, ਨੀਲੋਖੇੜੀ, ਗੁਹਲਾ, ਪਿਹੇਵਾ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

ਕਿੱਥੇ ਅਤੇ ਕਿੰਨ੍ਹਾਂ ਮੀਂਹ ਪਿਆ

ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ 9 ਜ਼ਿਲ੍ਹੇ ਅਜਿਹੇ ਸਨ ਜਿੱਥੇ 24 ਘੰਟਿਆਂ ਦੌਰਾਨ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ। ਗੁਰੂਗ੍ਰਾਮ ਅਤੇ ਕੁਰੂਕਸ਼ੇਤਰ ਵਿੱਚ ਸਭ ਤੋਂ ਵੱਧ 18.0 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਅੰਬਾਲਾ ‘ਚ 7.0 ਮਿਲੀਮੀਟਰ, ਯਮੁਨਾਨਗਰ ‘ਚ 6.0 ਮਿਲੀਮੀਟਰ, ਚੰਡੀਗੜ੍ਹ ‘ਚ 4.0 ਮਿਲੀਮੀਟਰ, ਰੋਹਤਕ ‘ਚ 9.0, ਕੈਥਲ ‘ਚ 3.5, ਜੀਂਦ ‘ਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਜਾਣੋ ਅੱਗੇ ਦਾ ਮੌਸਮ

ਹਰਿਆਣਾ ‘ਚ ਮੌਸਮ ਆਮ ਤੌਰ ‘ਤੇ 17 ਸਤੰਬਰ ਤੱਕ ਬਦਲਿਆ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਮਾਨਸੂਨ ਟ੍ਰਾਫ ਉੱਤਰ ਵੱਲ ਆਮ ਵਾਂਗ ਰਹੇਗਾ ਅਤੇ ਅਰਬ ਸਾਗਰ ਤੋਂ ਨਮੀ ਵਾਲੀਆਂ ਹਵਾਵਾਂ ਆਉਣ ਦੀ ਸੰਭਾਵਨਾ ਕਾਰਨ ਸੂਬੇ ਵਿੱਚ ਮਾਨਸੂਨ ਹਵਾਵਾਂ ਦੀ ਗਤੀਵਿਧੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਅੱਜ ਯਾਨੀ 14 ਸਤੰਬਰ ਤੱਕ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਗਰਜ਼-ਤੂਫ਼ਾਨ ਆਵੇਗਾ। ਕੁਝ ਥਾਵਾਂ ‘ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਦਿਨ ਦੇ ਤਾਪਮਾਨ ‘ਚ ਮਾਮੂਲੀ ਗਿਰਾਵਟ ਅਤੇ ਵਾਯੂਮੰਡਲ ‘ਚ ਨਮੀ ਦੀ ਮਾਤਰਾ ਵਧਣ ਦੀ ਵੀ ਸੰਭਾਵਨਾ ਹੈ। ਪਰ ਭਲਕੇ ਭਾਵ 15 ਸਤੰਬਰ ਤੋਂ ਮੀਂਹ ਦੀਆਂ ਗਤੀਵਿਧੀਆਂ ਫਿਰ ਤੋਂ ਘੱਟ ਜਾਣਗੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments