ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਐਨ.ਆਰ.ਆਈ. ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਏਅਰਪੋਰਟ ਤੇ ਜਦੋਂ ਐਨ.ਆਰ.ਆਈ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਸੀ.ਆਈ.ਐਸ.ਐਫ ਨੇ ਬੈਗ ‘ਚੋਂ 9 ਐਮ.ਐਮ ਦੀਆਂ 15 ਗੋਲੀਆਂ ਬਰਾਮਦ ਕੀਤੀਆਂ, ਇਸ ਤੋਂ ਬਾਅਦ ਐਨ.ਆਰ.ਆਈ. ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਐਨ.ਆਰ.ਆਈ ਆਪਣੇ ਪਿੰਡ ਗੁਰਦਾਸਪੁਰ ਆਇਆ ਸੀ।
ਐਨ.ਆਰ.ਆਈ ਦੀ ਪਛਾਣ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊਜਰਸੀ ਵਜੋਂ ਹੋਈ ਹੈ। ਐਨ.ਆਰ.ਆਈ ਅਮਰੀਕਾ ਜਾਣ ਲਈ ਏਅਰਪੋਰਟ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਦੌਰਾਨ ਗੋਲੀਆਂ ਮਿਲਣ ਤੋਂ ਬਾਅਦ ਅਮਰਜੀਤ ਸਿੰਘ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਸ਼ੁਰੂ ਕਰੇਗੀ ਕਿ ਉਸ ਨੇ ਇਹ 9 ਐਮ.ਐਮ ਦੀਆਂ ਗੋਲੀਆਂ ਕਿੱਥੋਂ ਲਈਆਂ। ਸੀ.ਆਈ.ਐਸ.ਐਫ਼ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਐਫ.ਆਈ.ਆਰ ਦਰਜ ਕਰ ਲਈ ਗਈ ਹੈ।