Home ਪੰਜਾਬ ਭਾਰਤ ਸਰਕਾਰ ਵੱਲੋਂ ਸਮੂਹ ਰਾਸ਼ਨ ਕਾਰਡ ਧਾਰਕਾਂ ਨੂੰ E-KYC ਕਰਵਾਉਣ ਦੇ ਨਿਰਦੇਸ਼...

ਭਾਰਤ ਸਰਕਾਰ ਵੱਲੋਂ ਸਮੂਹ ਰਾਸ਼ਨ ਕਾਰਡ ਧਾਰਕਾਂ ਨੂੰ E-KYC ਕਰਵਾਉਣ ਦੇ ਨਿਰਦੇਸ਼ ਕੀਤੇ ਗਏ ਜਾਰੀ

0

ਅੰਮ੍ਰਿਤਸਰ : ਭਾਰਤ ਸਰਕਾਰ (India Government) ਵੱਲੋਂ ਸਮੂਹ ਰਾਸ਼ਨ ਕਾਰਡ ਧਾਰਕਾਂ (The Ration Card Holders) ਨੂੰ E-KYC ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਜਿਹਾ ਨਾ ਕਰਵਾਉਣ ਵਾਲੇ ਲਾਭਪਾਤਰੀਆਂ ਦੇ ਨਾਂ ਰਾਸ਼ਨ ਕਾਰਡ ਵਿਚੋਂ ਕੱਟ ਦਿੱਤੇ ਜਾਣਗੇ ਤੇ ਉਨ੍ਹਾਂ ਨੂੰ ਸਰਕਾਰੀ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ।

ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਆਕਾਸ਼ ਭਾਟੀਆ ਨੇ ਸਮੂਹ ਸਰਕਾਰੀ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਸ ਵਿਅਕਤੀ ਦਾ ਵੀ ਸਰਕਾਰੀ ਰਾਸ਼ਨ ਕਾਰਡ ਬਣਿਆ ਹੋਇਆ ਹੈ, ਉਹ ਆਪਣੇ ਸਮੂਹ ਪਰਿਵਾਰਿਕ ਮੈਂਬਰ ਜਿਨ੍ਹਾਂ ਦੇ ਰਾਸ਼ਨ ਕਾਰਡ ਵਿਚ ਨਾਂ ਹਨ। ਉਹ ਆਪਣੇ ਨੇੜਲੇ ਡੀਪੂ ਹੋਲਡਰ ਕੋਲ ਜਾ ਕੇ ਆਪਣੀ E-KYC ਕਰਵਾ ਸਕਦੇ ਹਨ।

ਉਹਨਾਂ ਨੇ ਕਿਹਾ ਕਿ ਜੇਕਰ ਕੋਈ ਲਾਭਪਾਤਰੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਕਿਸੇ ਬਾਹਰਲੀ ਸਟੇਟ ਵਿਚ ਕੰਮ-ਕਾਰ ਕਰਦਾ ਹੈ ਤਾ ਉਹ ਆਪਣਾ ਉਸ ਇਲਾਕੇ ਦੇ ਨੇੜੇ ਦੇ ਡੀਪੂ ਹੋਲਡਰ ਕੋਲ ਜਾ ਕੇ E-KYC ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਦੇ ਮਸ਼ੀਨ ਵਿਚ ਅੰਗੂਠੇ ਨਹੀਂ ਲੱਗਦੇ ਹਨ, ਉਹ ਆਪਣੇ ਨਜ਼ਦੀਕੀ ਸੁਵਿਧਾ ਸੈਂਟਰ ਵਿਖੇ ਜਾ ਕੇ ਆਪਣਾ ਅਧਾਰ ਕਾਰਡ ਅਪਡੇਟ ਕਰਵਾ ਕੇ E-KYC ਕਰਵਾ ਲੈਣ ਤਾਂ ਜੋ ਭਵਿੱਖ ਵਿਚ ਰਾਸ਼ਨ ਲੈਣ ਸਮੇਂ ਕੋਈ ਪਰੇਸ਼ਾਨੀ ਨਾ ਆ ਸਕੇ। ਉਨ੍ਹਾਂ ਨੇ ਕਿਹਾ ਕਿ E-KYC ਨਾਂ ਕਰਵਾਉਣ ਵਾਲੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ ‘ਚੋਂ ਕੱਟ ਦਿੱਤਾ ਜਾਵੇਗਾ ਅਤੇ ਨਾਲ ਹੀ ਉਸ ਦਾ ਰਾਸ਼ਨ ਵੀ ਬੰਦ ਹੋ ਜਾਵੇਗਾ। ਇਸ ਮੌਕੇ ਡੀਪੂ ਹੋਲਡਰ ਪਰਦੀਪ ਖੋਸਲਾ, ਸੁਧੀਰ ਦੇਵਗਨ , ਸੁਧੀਰ ਕਪਾਈ,  ਰਵਿੰਦਰ  ਮਿੰਟਾ ਹਾਜ਼ਰ ਸਨ।

Exit mobile version