Home ਪੰਜਾਬ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਤੋਂ ਸਪੈਸ਼ਲ ਟਰੇਨਾਂ ਚਲਾਉਣ...

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਤੋਂ ਸਪੈਸ਼ਲ ਟਰੇਨਾਂ ਚਲਾਉਣ ਦੀ ਦਿੱਤੀ ਜਾਣਕਾਰੀ

0

ਫ਼ਿਰੋਜ਼ਪੁਰ : ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਰੇਲਵੇ ਵਿਭਾਗ ਫ਼ਿਰੋਜ਼ਪੁਰ ਡਵੀਜ਼ਨ (Ferozepur Division) ਤੋਂ 3 ਸਪੈਸ਼ਲ ਟਰੇਨਾਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਟਰੇਨਾਂ ਫ਼ਿਰੋਜ਼ਪੁਰ ਤੋਂ ਪਟਨਾ, ਕਟੜਾ ਤੋਂ ਨਵੀਂ ਦਿੱਲੀ ਅਤੇ ਕਟੜਾ ਤੋਂ ਵਾਰਾਣਸੀ ਵਿਚਕਾਰ ਚੱਲਣਗੀਆਂ। ਫ਼ਿਰੋਜ਼ਪੁਰ-ਪਟਨਾ ਵਿਸ਼ੇਸ਼ ਰੇਲ ਗੱਡੀ 9 ਅਕਤੂਬਰ ਤੋਂ 11 ਨਵੰਬਰ ਤੱਕ ਹਰ ਬੁੱਧਵਾਰ ਦੁਪਹਿਰ 1.25 ਵਜੇ ਫ਼ਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5 ਵਜੇ ਪਟਨਾ ਪਹੁੰਚੇਗੀ। ਵਾਪਸੀ ਲਈ ਇਹ ਟਰੇਨ 10 ਅਕਤੂਬਰ ਤੋਂ 14 ਨਵੰਬਰ ਤੱਕ ਹਰ ਵੀਰਵਾਰ ਸ਼ਾਮ 6.45 ਵਜੇ ਪਟਨਾ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 10.40 ਵਜੇ ਫ਼ਿਰੋਜ਼ਪੁਰ ਪਹੁੰਚੇਗੀ।

ਕਟੜਾ-ਨਵੀਂ ਦਿੱਲੀ ਸਪੈਸ਼ਲ ਟਰੇਨ ਨਵੀਂ ਦਿੱਲੀ ਸਟੇਸ਼ਨ ਤੋਂ 6 ਅਕਤੂਬਰ ਤੋਂ 17 ਨਵੰਬਰ ਤੱਕ ਹਰ ਬੁੱਧਵਾਰ ਅਤੇ ਐਤਵਾਰ ਰਾਤ 11.45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.40 ਵਜੇ ਕਟੜਾ ਪਹੁੰਚੇਗੀ। ਉਥੋਂ ਵਾਪਸੀ ਲਈ ਇਹ ਟਰੇਨ 7 ਅਕਤੂਬਰ ਤੋਂ 18 ਨਵੰਬਰ ਤੱਕ ਹਰ ਵੀਰਵਾਰ ਅਤੇ ਸੋਮਵਾਰ ਰਾਤ 9.20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.30 ਵਜੇ ਨਵੀਂ ਦਿੱਲੀ ਪਹੁੰਚੇਗੀ। ਕਟੜਾ ਅਤੇ ਵਾਰਾਣਸੀ ਵਿਚਕਾਰ ਵਿਸ਼ੇਸ਼ ਰੇਲਗੱਡੀ 6 ਅਕਤੂਬਰ ਤੋਂ 17 ਨਵੰਬਰ ਤੱਕ ਹਰ ਐਤਵਾਰ ਰਾਤ 11.45 ਵਜੇ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11.55 ਵਜੇ ਵਾਰਾਣਸੀ ਪਹੁੰਚੇਗੀ। ਉੱਥੋਂ ਵਾਪਸੀ ਲਈ ਇਹ ਟਰੇਨ 8 ਅਕਤੂਬਰ ਤੋਂ 19 ਨਵੰਬਰ ਤੱਕ ਹਰ ਮੰਗਲਵਾਰ ਸਵੇਰੇ 5.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.25 ਵਜੇ ਕਟੜਾ ਪਹੁੰਚੇਗੀ।

Exit mobile version