Homeਪੰਜਾਬਰਾਧਾ ਸੁਆਮੀ ਡੇਰਾ ਬਿਆਸ ਤੋਂ ਲਿਆ ਗਿਆ ਇੱਕ ਹੋਰ ਵੱਡਾ ਐਲਾਨ

ਰਾਧਾ ਸੁਆਮੀ ਡੇਰਾ ਬਿਆਸ ਤੋਂ ਲਿਆ ਗਿਆ ਇੱਕ ਹੋਰ ਵੱਡਾ ਐਲਾਨ

ਅੰਮ੍ਰਿਤਸਰ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਵੱਲੋਂ ਆਪਣੀ ਗੱਦੀ ਦਾ ਐਲਾਨ ਕਰਨ ਤੋਂ ਬਾਅਦ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ। ਡੇਰਾ ਬਿਆਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਵਿੱਚ 3 ਜ਼ੋਨ ਬਣਾਏ ਗਏ ਹਨ। ਜ਼ੋਨ 1 ਵਿੱਚ ਪੰਜਾਬ ਦੀ ਜ਼ਿੰਮੇਵਾਰੀ ਡਾ: ਕੇ.ਡੀ. ਸਿੰਘ, ਹਿਮਾਚਲ ਪ੍ਰਦੇਸ਼-1 ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ ਨੂੰ, ਹਿਮਾਚਲ ਪ੍ਰਦੇਸ਼-2 ਦੀ ਜ਼ਿੰਮੇਵਾਰੀ ਮਨਚੰਦ ਚੌਹਾਨ, ਜੰਮੂ-ਕਸ਼ਮੀਰ ਦੀ ਜ਼ਿੰਮੇਵਾਰੀ ਵੇਦ ਰਾਜ ਅੰਗੂਰਾਣਾ, ਉੱਤਰਾਖੰਡ ਦੀ ਜ਼ਿੰਮੇਵਾਰੀ ਸਚਿਨ ਚੋਪੜਾ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਜ਼ੋਨ 2 ਵਿੱਚ ਰਾਜਸਥਾਨ ਦੀ ਜ਼ਿੰਮੇਵਾਰੀ ਸੀਤਾ ਰਾਮ ਚੋਪੜਾ, ਮੱਧ ਪ੍ਰਦੇਸ਼ ਦੀ ਮੀਆਂ ਸੇਠੀ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਦਿੱਤੀ ਗਈ ਹੈ। ਜ਼ੋਨ 3 ਵਿੱਚ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਅਨੁਸਾਰ ਪਮਾਲ ਕਪੂਰ ਨੂੰ ਪੱਛਮੀ ਬੰਗਾਲ ਅਤੇ ਸਿੱਕਮ, ਅਜੀਤਪਾਲ ਸਿੰਘ ਗਾਬੜੀਆ ਨੂੰ ਮਹਾਰਾਸ਼ਟਰ 1, ਹਿਤੇਨ ਸੇਠੀ ਨੂੰ ਮਹਾਰਾਸ਼ਟਰ-2, ਪ੍ਰਕਾਸ਼ ਕੁਕਰੇਜਾ ਨੂੰ ਗੁਜਰਾਤ, ਰਾਜੇਸ਼ ਪਰੂਥੀ ਨੂੰ ਨੇਪਾਲ, ਰਫੀਕ ਅਹਿਮਦ ਨੂੰ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਨੂੰ ਨਿਯੁਕਤ ਕੀਤਾ ਗਿਆ ਹੈ। ਆਰ. ਸ਼ੰਕਰ ਨੂੰ ਆਂਧਰਾ ਪ੍ਰਦੇਸ਼, ਲਕਸ਼ਮਣ ਟੀ ਨਨਵਾਨੀ ਨੂੰ ਤੇਲੰਗਾਨਾ, ਹਰੀਸ਼ ਮੁੰਜਾਲ ਨੂੰ ਬਿਹਾਰ, ਝਾਰਖੰਡ, ਸਿੱਕਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments