Home ਪੰਜਾਬ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪਿਛਲੇ 4 ਦਹਾਕਿਆਂ ਤੋਂ ਦਰਸ਼ਕਾਂ ਦੇ ਦਿਲਾਂ ‘ਤੇ...

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪਿਛਲੇ 4 ਦਹਾਕਿਆਂ ਤੋਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਦਾ ਹੋਇਆ ਦੇਹਾਂਤ

0

ਜਲੰਧਰ : ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪਿਛਲੇ 4 ਦਹਾਕਿਆਂ ਤੋਂ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਤੇ ਸੰਗੀਤ ਨਿਰਦੇਸ਼ਕ ਪ੍ਰਿੰਸ ਸੁਖਦੇਵ (Prince Sukhdev) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਵਿਖੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।

ਇਸ ਦੁੱਖ ਦੀ ਘੜੀ ਵਿੱਚ ਗਾਇਕ ਦਲਵਿੰਦਰ ਦਿਆਲਪੁਰੀ, ਪੈੱਗ ਸ਼ਾਹਕੋਟੀ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਬਲਵਿੰਦਰ ਦਿਲਦਾਰ, ਦਲਜੀਤ ਹੰਸ, ਰਾਜੂ ਸ਼ਾਹ ਮਸਤਾਨਾ, ਮਨਜੀਤ ਸ਼ਾਇਰਾ, ਜੱਗੀ ਸਿੰਘ, ਜੱਸੀ ਨਿਹਾਲੂਵਾਲ, ਜੀਤ ਪੰਜਾਬੀ, ਕੁਮਾਰ ਜਤਿਨ, ਭੋਟੂ ਸ਼ਾਹ, ਹਰਮਨ ਸਾਹ, ਲੱਕੀ ਮੇਨਕਾ ਆਦਿ ਪਹੁੰਚੇ। ਇਸ ਤੋਂ ਇਲਾਵਾ ਹੈਪੀ ਮਨੀਲਾ, ਜੱਸੀ ਬੱਗਾ ਅਮਰੀਕਾ, ਬੁੱਕਣ ਜੱਟ, ਸੋਹਣ ਸ਼ੰਕਰ, ਸੁਰਿੰਦਰ ਲਾਡੀ, ਵਿੱਕੀ ਨਾਗਰਾ ਕੈਨੇਡਾ, ਗਾਇਕ ਹਰਨੇਕ ਰਾਣਾ ਕੈਨੇਡਾ, ਐਨ. ਦੇ. ਨਾਹਰ, ਸੰਤੋਖ ਸੰਧੂ, ਪ੍ਰਮੋਟਰ ਸੰਨੀ ਸਹੋਤਾ, ਸੁਰਿੰਦਰ ਸੇਠੀ, ਘੁਲੇ ਸ਼ਾਹ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Exit mobile version