Homeਦੇਸ਼ਮੌਸਮ ਵਿਭਾਗ ਨੇ ਅੱਜ ਇੰਨ੍ਹਾਂ ਰਾਜਾਂ 'ਚ ਮੀਂਹ ਨੂੰ ਲੈ ਕੇ ਅਲਰਟ...

ਮੌਸਮ ਵਿਭਾਗ ਨੇ ਅੱਜ ਇੰਨ੍ਹਾਂ ਰਾਜਾਂ ‘ਚ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾਰੀ

ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. (Delhi-NCR Monsoon) ਸਮੇਤ ਪੂਰੇ ਉੱਤਰ ਭਾਰਤ ‘ਚ ਮਾਨਸੂਨ ਫਿਰ ਤੋਂ ਸਰਗਰਮ ਹੋ ਗਿਆ ਹੈ, ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ ‘ਚ ਫਿਰ ਤੋਂ ਮੀਂਹ ਸ਼ੁਰੂ ਹੋ ਗਿਆ ਹੈ। ਮੀਂਹ ਕਾਰਨ ਦਿੱਲੀ ਵਾਸੀਆਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ, ਉਥੇ ਹੀ ਕੁਝ ਸੂਬਿਆਂ ‘ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ (The Meteorological Department) ਨੇ ਅੱਜ ਕਈ ਰਾਜਾਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਆਓ ਜਾਣਦੇ ਹਾਂ ਦੇਸ਼ ਭਰ ‘ਚ ਅੱਜ ਮੌਸਮ ਕਿਵੇਂ ਰਹੇਗਾ।

ਦਿੱਲੀ ਵਿੱਚ ਮੀਂਹ ਦਾ ਅਸਰ: 

ਰਾਜਧਾਨੀ ਦਿੱਲੀ ਵਿੱਚ ਮਾਨਸੂਨ ਇੱਕ ਵਾਰ ਫਿਰ ਪਹੁੰਚ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ‘ਚ ਦੁਪਹਿਰ ਸਮੇਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਰਾਜਧਾਨੀ ਵਿੱਚ ਮੀਂਹ ਜਾਰੀ ਰਹੇਗਾ। ਅੱਜ ਵੀ ਦਿੱਲੀ ਦੇ ਕੁਝ ਹਿੱ ਸਿਆਂ ‘ਚ ਬੱਦਲ ਛਾਏ ਰਹਿਣਗੇ ਅਤੇ ਕੁਝ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ।

ਉੱਤਰਾਖੰਡ ‘ਚ ਯੈਲੋ ਅਲਰਟ 

ਉੱਤਰਾਖੰਡ ਵਿੱਚ ਭਾਰੀ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਚਮੋਲੀ, ਨੈਨੀਤਾਲ, ਚੰਪਾਵਤ, ਬਾਗੇਸ਼ਵਰ, ਊਧਮ ਸਿੰਘ ਨਗਰ ਅਤੇ ਪਿਥੌਰਾਗੜ੍ਹ ਜ਼ਿਿਲ੍ਹਆਂ ਵਿੱਚ ਮੀਂਹ ਦੇ ਸਬੰਧ ਵਿੱਚ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਰਾਜਸਥਾਨ ਵਿੱਚ ਮੀਂਹ ਦੀ ਸਥਿਤੀ: 

ਰਾਜਸਥਾਨ ਵਿੱਚ ਵੀ ਭਾਰੀ ਮੀਂਹ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਤੱਕ ਸੂਬੇ ਦੇ ਕਈ ਹਿੱ ਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਕਾਰਨ ਕੋਟਾ, ਭਰਤਪੁਰ, ਜੈਪੁਰ ਅਤੇ ਉਦੈਪੁਰ ਡਿਵੀਜ਼ਨ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਜਾਰੀ ਰਹੇਗਾ ਮੀਂਹ: 

ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਜਾਰੀ ਹੈ। ਅਗਲੇ 3-4 ਦਿਨਾਂ ਤੱਕ ਸੂਬੇ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭੋਪਾਲ ਸਮੇਤ ਕਈ ਜ਼ਿ ਲ੍ਹਿਆਂ ਵਿੱਚ ਡੈਮ ਦੇ ਗੇਟ ਖੋਲ੍ਹਣੇ ਪਏ ਹਨ ਅਤੇ ਨਰਮਦਾ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।ਬੀਤੇ ਦਿਨ ਝਾਂਸੀ, ਲਲਿਤਪੁਰ ਅਤੇ ਮਹੋਬਾ ‘ਚ ਬਿਜਲੀ ਡਿੱਗਣ ਨਾਲ 3 ਕਿਸਾਨਾਂ ਦੀ ਮੌਤ ਹੋ ਗਈ।

ਓਡੀਸ਼ਾ ਵਿੱਚ ਬਚਾਅ ਕਾਰਜ: 

ਉੜੀਸਾ ਵਿੱਚ ਬੀਤੇ ਦਿਨ ਭਾਰੀ ਮੀਂਹ ਕਾਰਨ ਕਈ ਜ਼ਿ ਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ। ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਨੇ 2000 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਮਲਕਾਨਗਿਰੀ, ਗੰਜਮ ਅਤੇ ਕੋਰਾਪੁਟ ਜ਼ਿ ਲ੍ਹਿਆਂ ‘ਚ ਕਈ ਸੜਕਾਂ ‘ਤੇ ਪਾਣੀ ਭਰ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments