Home ਹਰਿਆਣਾ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਰੋਡਵੇਜ਼ ਦਾ ਸਫ਼ਰ ਹੋਇਆ ਮਹਿੰਗਾ

ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਰੋਡਵੇਜ਼ ਦਾ ਸਫ਼ਰ ਹੋਇਆ ਮਹਿੰਗਾ

0

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਦੌਰਾਨ ਰੋਡਵੇਜ਼ ਦਾ ਸਫ਼ਰ (Roadways Travel) ਮਹਿੰਗਾ ਹੋ ਗਿਆ ਹੈ। ਖਾਸ ਕਰਕੇ ਪੰਜਾਬ ਰੂਟ ‘ਤੇ ਚੱਲਣ ਵਾਲੀਆਂ ਬੱਸਾਂ ਦੇ ਕਿਰਾਏ ਵਧਾ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਿੱਚ ਵਾਧਾ ਕਰਨ ਤੋਂ ਬਾਅਦ ਹਰਿਆਣਾ ਰੋਡਵੇਜ਼ ਨੇ ਵੀ ਕਿਰਾਏ ਵਿੱਚ ਵਾਧਾ ਕੀਤਾ ਹੈ।

ਹੁਣ ਚੰਡੀਗੜ੍ਹ ਤੋਂ ਦਿੱਲੀ ਦਾ ਕਿਰਾਇਆ 10 ਰੁਪਏ ਵਧਾ ਦਿੱਤਾ ਗਿਆ ਹੈ। ਵਧਿਆ ਹੋਇਆ ਕਿਰਾਇਆ ਸਿਰਫ ਪੰਜਾਬ ਦੇ ਰੂਟਾਂ ‘ਤੇ ਹੀ ਲਾਗੂ ਹੋਵੇਗਾ। ਹਰਿਆਣਾ ਦੀ ਸਰਹੱਦ ‘ਤੇ ਜਿਵੇਂ ਹੀ ਬੱਸ ਦਾਖਲ ਹੋਵੇਗੀ, ਆਮ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਹੋਵੇਗਾ।

ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਕਿਰਾਏ ਵਿੱਚ ਚਾਰ ਸਾਲ ਪਹਿਲਾਂ ਵਾਧਾ ਕੀਤਾ ਗਿਆ ਸੀ। ਆਮ ਬੱਸ ਵਿੱਚ 1.22 ਰੁਪਏ ਪ੍ਰਤੀ ਕਿਲੋਮੀਟਰ, ਆਮ ਐਚ.ਵੀ.ਏ.ਸੀ. ਬੱਸ ਵਿੱਚ 146 ਪੈਸੇ ਅਤੇ ਲਗਜ਼ਰੀ ਵੋਲਵੋ ਬੱਸ ਵਿੱਚ 244 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕੀਤਾ ਗਿਆ ਹੈ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਰੋਡਵੇਜ਼ ਦੀਆਂ ਬੱਸਾਂ ਦੇ ਕਿਰਾਏ ਵਿੱਚ 23 ਪੈਸੇ 46 ਪੈਸੇ ਦਾ ਵਾਧਾ ਕੀਤਾ ਹੈ।

ਪਹਿਲਾਂ ਪੰਜਾਬ ਰੋਡਵੇਜ਼ ਦੀ ਬੱਸ ਦਾ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਸੀ, ਜੋ ਹੁਣ ਵਧ ਕੇ 1.45 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਪੰਜਾਬ ਰੋਡਵੇਜ਼ ਦੇ ਕਿਰਾਏ ‘ਚ ਵਾਧੇ ਤੋਂ ਬਾਅਦ ਹਰਿਆਣਾ ਰੋਡਵੇਜ਼ ਨੇ ਵੀ ਪੰਜਾਬ ਰੂਟ ‘ਤੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈ। ਵਧੇ ਕਿਰਾਏ ਕਾਰਨ ਸਭ ਤੋਂ ਵੱਧ ਮਾਰ ਚੰਡੀਗੜ੍ਹ-ਦਿੱਲੀ ਰੂਟ ਝੱਲ ਰਿਹਾ ਹੈ। ਪਹਿਲਾਂ ਚੰਡੀਗੜ੍ਹ ਤੋਂ ਦਿੱਲੀ ਦਾ ਕਿਰਾਇਆ 305 ਰੁਪਏ ਸੀ, ਜੋ ਹੁਣ ਵਧ ਕੇ 315 ਰੁਪਏ ਹੋ ਗਿਆ ਹੈ।

ਪਹਿਲਾਂ ਰੂਟ ਹੁਣ

ਚੰਡੀਗੜ੍ਹ ਤੋਂ ਦਿੱਲੀ 305 ਰੁਪਏ 315 ਰੁਪਏ

ਚੰਡੀਗੜ੍ਹ ਤੋਂ ਪਿਪਲੀ 125 ਰੁ. 135 ਰੁਪਏ

ਚੰਡੀਗੜ੍ਹ ਤੋਂ ਅੰਬਾਲਾ 75 ਰੁ. 85 ਰੁਪਏ

ਚੰਡੀਗੜ੍ਹ ਤੋਂ ਸ਼ਾਹਬਾਦ 100 ਰੁ. 110 ਰੁਪਏ

ਅੰਬਾਲਾ ਤੋਂ ਲੁਧਿਆਣਾ 160 ਰੁ. 185 ਰੁਪਏ

ਅੰਬਾਲਾ ਤੋਂ ਜਲੰਧਰ 240 ਰੁ. 280 ਰੁਪਏ

ਅੰਬਾਲਾ ਤੋਂ ਅੰਮ੍ਰਿਤਸਰ 340 ਰੁ. 400 ਰੁਪਏ

ਅੰਬਾਲਾ ਤੋਂ ਜ਼ੀਰਕਪੁਰ 50 ਰੁ. 60 ਰੁ

Exit mobile version