Homeਪੰਜਾਬਪੰਜਾਬ 'ਚ ਹੁਣ ਬੱਸ 'ਚ ਸਫਰ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ ਨੇ...

ਪੰਜਾਬ ‘ਚ ਹੁਣ ਬੱਸ ‘ਚ ਸਫਰ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਕੀਤੇ ਮਹਿੰਗੇ

ਪੰਜਾਬ : ਪੰਜਾਬ ‘ਚ ਹੁਣ ਬੱਸ ‘ਚ ਸਫਰ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ  (The Punjab Government) ਨੇ ਬੱਸਾਂ ਦੇ ਕਿਰਾਏ ਮਹਿੰਗੇ ਕਰ ਦਿੱਤੇ ਹਨ। ਜਿਸ ਕਾਰਨ ਹੁਣ ਸਫਰ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਬੀਤੇ ਦਿਨ ਪੰਜਾਬ ‘ਚ ਬੱਸ ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ।  ਇਸ ਸਬੰਧੀ ਜਾਣਕਾਰੀ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਵਾਧਾ 46 ਪੈਸੇ ਪ੍ਰਤੀ ਕਿਲੋਮੀਟਰ ਹੈ। ਅਜਿਹੇ ‘ਚ ਜੇਕਰ ਤੁਸੀਂ 100 ਕਿਲੋਮੀਟਰ ਦਾ ਸਫਰ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਦੇ ਮੁਕਾਬਲੇ 46 ਰੁਪਏ ਜ਼ਿਆਦਾ ਦੇਣੇ ਪੈਣਗੇ।

ਅੱਜ ਤੋਂ ਕਿਰਾਇਆ ਵਧਾਉਣ ਦਾ ਨਿਯਮ ਲਾਗੂ ਹੋਵੇਗਾ । ਆਮ ਬੱਸ ਦਾ ਕਿਰਾਇਆ ਹੁਣ 145 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਪਹਿਲਾਂ ਇਹ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਸੀ। ਹੁਕਮਾਂ ਅਨੁਸਾਰ ਸੂਬਾ ਸਰਕਾਰ ਵੱਲੋਂ ਆਮ ਏ.ਸੀ ਬੱਸ ਦੇ ਕਿਰਾਏ ਵਿੱਚ 28 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਮੁਤਾਬਕ ਹੁਣ ਆਮ ਏ.ਸੀ ਬੱਸ ਦਾ ਕਿਰਾਇਆ 174 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਪਹਿਲਾਂ ਇਹ 146 ਪੈਸੇ ਪ੍ਰਤੀ ਕਿਲੋਮੀਟਰ ਸੀ।

ਇਸ ਦੇ ਨਾਲ ਹੀ ਇੰਟੈਗਰਲ ਕੋਚ ਦੇ ਕਿਰਾਏ ਵਿੱਚ 42 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਇੰਟੈਗਰਲ ਕੋਚ ਦੇ ਪ੍ਰਤੀ ਕਿਲੋਮੀਟਰ 261 ਪੈਸੇ ਵਸੂਲੇ ਜਾਣਗੇ। ਪਹਿਲਾਂ ਇੰਟੈਗਰਲ ਕੋਚ ਦਾ ਕਿਰਾਇਆ 219 ਪੈਸੇ ਪ੍ਰਤੀ ਕਿਲੋਮੀਟਰ ਸੀ। ਇਸ ਤੋਂ ਇਲਾਵਾ ਸੁਪਰ ਇੰਟੈਗਰਲ ਕੋਚ ਦੇ ਕਿਰਾਏ ‘ਚ 46 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਸੁਪਰ ਇੰਟੈਗਰਲ ਕੋਚ ਲਈ 290 ਪੈਸੇ ਪ੍ਰਤੀ ਕਿਲੋਮੀਟਰ ਲਿਆ ਜਾਵੇਗਾ, ਜੋ ਪਹਿਲਾਂ 244 ਪੈਸੇ ਪ੍ਰਤੀ ਕਿਲੋਮੀਟਰ ਸੀ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਕਿਰਾਏ ਵਿੱਚ ਵਾਧਾ ਮਾਲੀਆ ਵਧਾਉਣ ਲਈ ਕੀਤਾ ਗਿਆ ਹੈ। ਵਿਭਾਗ ਦਾ ਅਨੁਮਾਨ ਹੈ ਕਿ ਰਾਜ ਨੂੰ ਕਿਰਾਏ ਵਿੱਚ ਵਾਧੇ ਤੋਂ 150 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਵੇਗਾ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments